ਚੌਥਾ ਦਰਜਾ ਮੁਲਾਜ਼ਮਾਂ ਨੇ ਮਹਾਂ ਬੰਦ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਦਰਸ਼ਨ ਲੁਬਾਣਾ

ਪਟਿਆਲਾ, 27 ਅਗਸਤ:- ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਚੌਥਾ ਦਰਜਾ ਮੁਲਾਜ਼ਮਾਂ ਨੇ ‘ਕੱਚਿਆਂ-ਪੱਕਿਆਂ ਪੰਜਾਬ ਮਹਾਂਬੰਦ’ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਖੇਤਰੀ ਰੈਲੀ ਵਿੱਚ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਇੱਥੇ ਸਮੂਹਿਕ ਤੌਰ ’ਤੇ ਵਣ ਵਿਭਾਗ ਦੇ ਦਫ਼ਤਰ ਅੱਗੇ ਸਵੇਰੇ ਤੋਂ ਹੀ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਚਲਦਾ ਕਰਨ ਦਾ ਅਹਿਦ ਵੀ ਕੀਤਾ ਗਿਆ। ਇੱਥੇ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ ’ਤੇ ਔਰਤਾਂ ਵੀ ਸ਼ਾਮਲ ਸਨ।
ਮਾਰਚ ਕਰਦੇ ਹੋਏ ਮੁਲਾਜ਼ਮ ਮੰਗ ਕਰ ਰਹੇ ਸਨ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡੀ.ਏ. ਸਾਡਾ ਹੱਕ ਹੈ, ਸਮੁੱਚੇ ਕੱਚੇ ਕਰਮਚਾਰੀਆਂ ਨੂੰ ਬਿਨਾਂ ਸ਼ਰਤਾਂ ਤੋਂ ਪੱਕਾ ਕੀਤਾ ਜਾਵੇ, ਠੇਕੇਦਾਰੀ ਪ੍ਰਥਾ ਦਾ ਮੁਕੰਮਲ ਖਾਤਮਾ ਕੀਤਾ ਜਾਵੇ, ਕਰਮਚਾਰੀਆਂ ਨੂੰ ਪੱਕਾ ਕਰਨ ਸਮੇਂ ਆਊਟਸੋਰਸ ਸੇਵਾਵਾਂ ਵਿੱਚ ਸ਼ਾਮਲ ਕੀਤਾ ਜਾਵੇ, ਸਫਾਈ ਸੇਵਕਾਂ, ਸੀਵਰਮੈਨ ਤੇ ਸਮੁੱਚੇ ਚੌਥਾ ਦਰਜਾ ਕਰਮੀਆਂ ’ਤੇ ਵਿਦਿਅਕ ਯੋਗਤਾ ਤੇ ਉਮਰ ਦੀ ਸਮਾਂ ਸੀਮਾ ਦੀਆਂ ਸ਼ਰਤਾਂ ਖਤਮ ਕੀਤੀਆਂ ਜਾਣ।
ਘੱਟੋ-ਘੱਟ ਤਨਖਾਹ ਸਕੇਲਾਂ ਸਮੇਤ ਭੱਤੇ ਦਿੱਤੇ ਜਾਣ, ਪਰਖ ਸਮਾਂ ਸਮਾਪਤ ਕੀਤਾ ਜਾਵੇ, ਚੌਥਾ ਦਰਜਾ ਕਰਮਚਾਰੀਆਂ ਨੂੰ 2011 ਤੋਂ ਮਿਲਦਾ ਇੱਕ ਵਿਸ਼ੇਸ਼ ਇੰਕਰੀਮੈਂਟ ਜੋ ਖੋਹਿਆ ਗਿਆ ਹੈ, ਸਮੇਤ ਖੋਹੇ ਸਾਰੇ ਭੱਤੇ ਬਹਾਲ ਕੀਤੇ ਜਾਣ। ਮੰਗ ਕੀਤੀ ਗਈ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਮੁਲਾਜ਼ਮਾਂ ’ਤੇ ਲਾਇਆ ਗਿਆ 200 ਰੁਪਏ ਜਜ਼ੀਆ ਟੈਕਸ ਵਾਪਸ ਲਿਆ ਜਾਵੇ।
ਮਿਡ-ਡੇ ਮੀਲ ਸਮੇਤ ਸਮੂਹ ਸਕੀਮ ਕਰਮੀਆਂ ’ਤੇ ਵੇਤਨ ਕਮਿਸ਼ਨ ਵੱਲੋਂ ਸੋਧੇ ਤਨਖਾਹ ਸਕੇਲ ਲਾਗੂ ਕੀਤੇ ਜਾਣ ਅਤੇ ਸੇਵਾਵਾਂ ਨਿਯਮਤ ਕੀਤੀਆਂ ਜਾਣ। ਪੰਜਾਬ ਦੇ ਲਗਭਗ 8000 (ਅੱਠ ਹਜ਼ਾਰ) ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ 3000 ਰੁਪਏ ਅਤੇ ਚੌਂਕੀਦਾਰ 5000 ਰੁਪਏ ’ਤੇ ਨਿਯੁਕਤ ਕਰਕੇ ਸਮਾਜ ਦਾ ਆਰਥਿਕ ਸ਼ੋਸ਼ਣ ਖਤਮ ਕੀਤਾ ਜਾਵੇ ਅਤੇ ਰੈਗੂਲਰ ਭਰਤੀ ਕੀਤੀ ਜਾਵੇ।
ਪਾਰਟ ਟਾਈਮ ਕਰਮੀਆਂ ਨੂੰ ਰੈਗੂਲਰ ਕੀਤਾ ਜਾਵੇ। ਸਮੁੱਚੇ ਵਿਭਾਗ ਵਿੱਚ ਚੌਥਾ ਦਰਜਾ ਮੁਲਾਜ਼ਮਾਂ ਦੀ 1992 ਤੋਂ ਬਾਅਦ ਭਰਤੀ ਨਹੀਂ ਕੀਤੀ ਜਾ ਰਹੀ, ਇਸ ਲਈ ਰੈਗੂਲਰ ਭਰਤੀ ਕੀਤੀ ਜਾਵੇ। ਵਿਭਾਗਾਂ ਦੇ ਪੁਨਰਗਠਨ ਦੌਰਾਨ ਖਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ। ਜੰਗਲਾਤ ਵਿਭਾਗ ਵਿੱਚ ਪੱਕੇ ਕੀਤੇ ਕਰਮੀਆਂ ’ਤੇ ਰੈਗੂਲਰ ਤਨਖਾਹ ਸਕੇਲ ਲਾਗੂ ਕੀਤੇ ਜਾਣ ਅਤੇ 58 ਸਾਲ ਦੀ ਉਮਰ ਵਿੱਚ ਫਾਰਗ ਕਰਨ ਦੀ ਸ਼ਰਤ ਖਤਮ ਕੀਤੀ ਜਾਵੇ।
ਜੰਗਲਾਤ, ਜੰਗਲੀ ਜੀਵ, ਬਾਗਬਾਨੀ, ਲੋਕ ਨਿਰਮਾਣ ਵਿਭਾਗ ਵਿੱਚਲੇ ਕੱਚੇ ਕਰਮੀਆਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ। ਪਸ਼ੂ ਪਾਲਣ ਤੇ ਸਿਹਤ ਵਿਭਾਗ ਵਿੱਚਲੇ ਆਊਟਸੋਰਸ ਕਰਮੀਆਂ ਨੂੰ ਵਿਭਾਗ ਵਿੱਚ ਮਰਜ ਕੀਤਾ ਜਾਵੇ। ਕਾਲਜਾਂ ਵਿੱਚਲੇ ਸਮੁੱਚੇ ਕੱਚੇ ਕਰਮੀਆਂ/ਫੰਡਾਂ ਅਧੀਨ ਕੰਮ ਕਰਦੇ ਕਰਮੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਆਰਥਿਕ ਸ਼ੋਸ਼ਣ ਖਤਮ ਕਰਨ ਦੀ ਮੰਗ ਵੀ ਕੀਤੀ ਗਈ।
ਇਸ ਤੋਂ ਇਲਾਵਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ, ਪੈਨਸ਼ਨਰਾਂ ’ਤੇ 2.59 ਦਾ ਗੁਣਕ ਲਾਗੂ ਕੀਤਾ ਜਾਵੇ, ਏ.ਸੀ.ਪੀ. ਬਹਾਲ ਕੀਤੀ ਜਾਵੇ ਆਦਿ ਮੁੱਦੇ ਵੀ ਸ਼ਾਮਲ ਹਨ।
ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਸ਼ਿਵ ਚਰਨ, ਇੰਦਰਪਾਲ ਵਾਲੀਆ, ਰਾਮ ਪ੍ਰਸਾਦ ਸਹੋਤਾ, ਸੂਰਜਪਾਲ ਯਾਦਵ, ਪ੍ਰਕਾਸ਼ ਲੁਬਾਣਾ ਪ੍ਰਧਾਨ ਫੈਡਰੇਸ਼ਨ, ਨਰੰਗ ਸਿੰਘ, ਬਲਵੀਰ ਸਿੰਘ, ਬਲਜੀਤ ਬੱਲੀ, ਤਰਲੋਚਨ ਮਾੜੂ, ਦਰਸ਼ਨ ਮੱਲੇਵਾਲ, ਬਲਵਿੰਦਰ ਨਾਭਾ, ਤਰਲੋਚਨ ਮੰਡੋਲੀ, ਰਜੇਸ਼ ਗੋਲੂ, ਅਰੁਣ ਕੁਮਾਰ, ਰਾਮ ਜੋਧਾ, ਲਖਵੀਰ ਸਿੰਘ, ਸੁਨੀਲ ਦੱਤ, ਮੱਖਣ ਸਿੰਘ, ਵੇਦ ਪ੍ਰਕਾਸ਼, ਸਤਨਰਾਇਣ ਗੋਨੀ, ਹਰਬੰਸ ਸਿੰਘ, ਸੁਭਾਸ਼, ਮੋਦ ਨਾਥ ਸ਼ਰਮਾ, ਸਤਨਾਮ ਸਿੰਘ, ਅਜੇ ਕੁਮਾਰ ਸਨੌਰ, ਰਾਜੇਸ਼ ਕੁਮਾਰ ਸੀ.ਐਮ.ਓ. ਆਦਿ ਹਾਜ਼ਰ ਸਨ।