ਗੜਸ਼ੰਕਰ ਦੇ ਸਾਬਕਾ ਕੌਂਸਲਰ ਦੀਪਾ ਨੇ ਕੀਤਾ ਗੜਸ਼ੰਕਰ ਦੇ ਵੋਟਰਾਂ ਦਾ ਧੰਨਵਾਦ
ਗੜ੍ਹਸ਼ੰਕਰ:- ਗੜਸ਼ੰਕਰ ਦੇ ਸਾਬਕਾ ਕੌਂਸਲਰ ਦੀਪਕ ਕੁਮਾਰ ਦੀਪਾ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਗੜਸ਼ੰਕਰ ਦੇ ਸਾਰੇ ਵਾਰਡਾਂ ਵਿੱਚੋਂ ਆਮ ਲੋਕਾਂ ਵੱਲੋਂ ਕਾਂਗਰਸ ਦੇ ਹੱਕ ਵਿੱਚ ਅਤੇ ਕਾਂਗਰਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਦਿੱਤੇ ਗਏ ਸਮਰਥਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੜਸ਼ੰਕਰ ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੇ ਹੱਕ ਵਿੱਚ ਆਮ ਲੋਕਾਂ ਨੇ ਖੁੱਲ ਕੇ ਸਾਥ ਦਿੱਤਾ।
ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਕਾਂਗਰਸ ਵੱਡੀ ਲੀਡ ਨਾਲ ਵੱਡੀ ਗਿਣਤੀ ਵਿੱਚ ਸੀਟਾਂ ਜਿੱਤ ਕੇ ਨਗਰ ਕੌਂਸਲ ਵਿੱਚ ਆਪਣੀ ਮਜਬੂਤ ਦਾਵੇਦਾਰੀ ਕਰੇਗੀ। ਦੀਪਕ ਕੁਮਾਰ ਨੇ ਇਹ ਵੀ ਦੱਸਿਆ ਕਿ ਜਲਦ ਹੀ ਉਹ ਪਾਰਟੀ ਹਾਈ ਕਮਾਂਡ ਨੂੰ ਇੱਕ ਗੁਪਤ ਰਿਪੋਰਟ ਵੀ ਭੇਜਣਗੇ ਜਿਸ ਵਿੱਚ ਇਹ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਜਾਵੇਗਾ ਕਿ ਗੜਸ਼ੰਕਰ ਵਿੱਚ ਕਾਂਗਰਸ ਨੂੰ ਹੋਰ ਮਜਬੂਤ ਕਰਨ ਲਈ ਕੀ ਕੀ ਕੀਤਾ ਜਾਵੇ।
