ਪੱਕੇ ਮੋਰਚੇ ਵਿੱਚ ਬੈਠੇ ਕਿਸਾਨਾਂ ਦੀ ਪ੍ਰਸਾਸ਼ਨ ਨਾਲ ਮੀਟਿੰਗ

ਪਟਿਆਲਾ, 11 ਸਤੰਬਰ:- ਭਾਰਤੀ ਕਿਸਾਨ ਯੂਨੀਅਨ (ਏਕਤਾ—ਉਗਰਾਹਾਂ) ਦਾ ਪੱਕਾ ਮੋਰਚਾ ਅੱਜ ਤੇਰਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਯੂਨੀਅਨ ਦੀ ਜਿਲਾ ਕਮੇਟੀ ਦੀ ਮੀਟਿੰਗ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਸੁਖਾਵੇਂ ਮਾਹੌਲ ਵਿੱਚ ਹੋਈ। ਜਿਸ ਵਿੱਚ ਲਗਭਗ ਇੱਕ ਘੰਟਾ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਹੋਇਆ।
ਪਿਛਲੇ ਸਾਲ ਬੋਨੇ ਬੂਟੇ ਦੇ ਨੁਕਸਾਨ ਨਾਲ ਲਗਭਗ 19000 ਏਕੜ ਦਾ ਜੋ ਨੁਕਸਾਨ ਹੋਇਆ ਸੀ। ਉਸ ਸਬੰਧੀ ਪ੍ਰਸ਼ਾਸ਼ਨ ਵਲੋਂ ਸਰਕਾਰ ਨੂੰ ਦੁਬਾਰਾ ਰਿਮਾਇਡਰ ਭੇਜ਼ ਕਰਕੇ ਮੁਆਵਜਾ ਦੇਣ ਸਬੰਧੀ ਕਿਹਾ ਗਿਆ ਤੇ ਮੌਕੇ ਤੇ ਕਾਪੀ ਮੁਹਈਆ ਕਰਵਾਈ ਗਈ। ਪਾਤੜਾਂ ਤੇ ਬਲਾਕ ਪਟਿਆਲਾ—2 ਦੇ ਮੁਆਵਜੇ ਸਬੰਧੀ ਵੀ ਸਰਕਾਰ ਨੂੰ ਦੁਵਾਰਾ ਮਿਲਣ ਦਾ ਫੈਸਲਾ ਹੋਇਆ।
ਜਿਲੇ ਦੇ ਕਿਸਾਨਾਂ ਤੇ ਵੱਖ—ਵੱਖ ਸੰਘਰਸ਼ਾਂ ਸਬੰਧੀ ਕੇਸਾਂ ਬਾਰੇ ਐਸ.ਐਸ.ਪੀ. ਪਟਿਆਲਾ ਵੱਲੋਂ ਵਿਸ਼ਵਾਸ਼ ਦਿੱਤਾ ਗਿਆ ਕਿ ਇਨ੍ਹਾਂ ਦੀ ਵਾਪਸੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਲੈ ਕੇ ਮਸਲਾ ਹੱਲ ਕੀਤਾ ਜਾਵੇਗਾ।
ਇਸ ਤੋਂ ਹੋਰ ਵੀ ਕਈ ਵਿਭਾਗਾਂ ਜਿਵੇਂ ਕੋਆਪਰੇਟਿਵ ਵਿਭਾਗ, ਬਿਜਲੀ ਬੋਰਡ, ਖੇਤੀਬਾੜੀ ਵਿਭਾਗ ਨਾਲ ਸਬੰਧਤ ਮੀਟਿੰਗ ਵਿੱਚ ਹਾਜਰ ਅਧਿਕਾਰੀਆਂ ਵੱਲੋਂ ਵੀ ਕਿਸਾਨਾਂ ਦੀ ਮੰਗਾਂ ਸਬੰਧੀ ਵਿਸਤਾਰਤ ਚਰਚਾ ਕੀਤੀ ਗਈ ਤੇ ਪੰਦਰਾਂ ਦਿਨਾਂ ਵਿੱਚ ਇਨ੍ਹਾਂ ਦੇ ਹੱਲ ਲਈ ਵਧਿਆ ਜਾਵੇਗਾ।
ਜਿਲਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ ਦੀ ਅਗਵਾਈ ਵਿੱਚ ਇਸ ਮੀਟਿੰਗ ਵਿੱਚ ਸੁਖਮੰਦਰ ਸਿੰਘ ਬਾਰਨ, ਜਗਮੇਲ ਸਿੰਘ ਗਾਜੇਵਾਸ, ਬਲਰਾਜ ਜੋਸ਼ੀ, ਅਵਤਾਰ ਸਿੰਘ ਬੁਰੜ, ਮੱਖਣ ਸਿੰਘ ਕਲਵਾਣੂ, ਬਲਜੀਤ ਸਿੰਘ ਕਲ੍ਹੇਮਾਜਰਾ, ਜ਼ਸਵਿੰਦਰ ਸਾਲੂਵਾਲ, ਭਰਪੂਰ ਸਿੰਘ, ਰਣਧੀਰ ਸਿੰਘ ਗਾਜੇਵਾਸ, ਅਵਤਾਰ ਸਿੰਘ ਫੱਗਣਮਾਜਰਾ, ਹਰਦੀਪ ਸਿੰਘ ਡਰੋਲੀ, ਪ੍ਰੇਮ ਲਲੋਛੀ, ਬਲਦੇਵ ਸਿੰਘ, ਹਾਜਰ ਹੋਏ।
ਬਾਹਰ ਦਫਤਰ ਦੇ ਸਾਹਮਣੇ ਹਰਮਨਦੀਪ ਸਿੰਘ ਨੰਦਪੁਰ ਕੇਸ਼ੋ ਵਲੋਂ ਮੋਰਚੇ ਦੀ ਸਟੇਜ਼ ਦਾ ਸੰਚਾਲਨ ਕੀਤਾ ਜਿਥੇ ਵੱਖ—ਵੱਖ ਬੁਲਾਰਿਆਂ ਵਲੋਂ ਕਿਸਾਨ ਮੰਗਾਂ ਸਬੰਧੀ ਵਿਸਤਾਰਤ ਚਾਨਣਾ ਪਾਇਆ।