ਵਿਵੇਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵੱਲੋਂ ਕਰਵਾਇਆ ਵਿਦਿਅਕ ਦੌਰਾ
ਜੈਤੋ, 20 ਨਵੰਬਰ:- ਇਲਾਕੇ ਦੀ ਪ੍ਰਸਿੱਧ ਸਿਖਿਆ ਸੰਸਥਾ ਵਿਵੇਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵੱਲੋਂ ਸਕੂਲ ਦੇ ਚੇਅਰਮੈਨ ਡਾਕਟਰ ਚਰਨਜੀਤ ਸਿੰਘ , ਸਰਦਾਰ ਹਰਜਿੰਦਰ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸੇਠੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਦਾ ਵਿਦਿਅਕ ਟੂਰ ਸਾਇੰਸ ਸਿਟੀ ਕਪੂਰਥਲਾ ਗਿਆ।
ਜਿੱਥੇ ਬੱਚਿਆਂ ਨੂੰ ਮਨੁੱਖੀ ਸਰੀਰ ਦੇ ਵੱਖ-ਵੱਖ ਅੰਗਾਂ ਦੇ ਗਿਆਨ ਤੋਂ ਬਿਨਾਂ ਸਾਇੰਸ ਗੈਲਰੀ, ਮੈਥ ਗੈਲਰੀ ,ਡਾਇਨਾਸੋਰ ਪਾਰਕ, ਪੰਛੀਆਂ ਅਤੇ ਖੇਡਾਂ ਸਬੰਧੀ ਜਾਣਕਾਰੀ ਪ੍ਰਾਪਤ ਹੋਈ। ਟੂਰ ਦੀ ਰਵਾਨਗੀ ਸਕੂਲ ਤੋਂ ਕੀਤੀ ਗਈ। ਜਿੱਥੇ ਇਹ ਟੂਰ ਬੱਚਿਆਂ ਲਈ ਗਿਆਨ ਵਿੱਚ ਵਾਧਾ ਕਰਨ ਵਾਲਾ ਸੀ। ਉੱਥੇ ਇਹ ਯਾਤਰਾ ਬੱਚਿਆਂ ਲਈ ਮਨੋਰੰਜਨ ਦਾਇਕ ਵੀ ਰਹੀ।
ਇਸ ਸਮੇਂ ਬੱਚਿਆਂ ਨਾਲ ਸਕੂਲ ਅਧਿਆਪਕ ਗੁਰਜੀਤ ਸਿੰਘ ਅਤੇ ਮੈਡਮ ਮੋਨੀਕਾ ਰਾਣੀ ਸਨ। ਵਾਪਸੀ ਤੇ ਬੱਚਿਆਂ ਨੇ ਦੂਸਰੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਅਤੇ ਗਿਆਨ ਨੂੰ ਸਾਂਝਾ ਕੀਤਾ ਅਤੇ ਇਸ ਯਾਤਰਾ ਲਈ ਸਕੂਲ ਦਾ ਧੰਨਵਾਦ ਕੀਤਾ।
