ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਐਮਰਜੈਂਸੀ ਦੌਰਾਨ 5 ਯੂਨਿਟ ਖੂਨ ਦਾਨ ਕੀਤਾ

ਬਠਿੰਡਾ, 1 ਸਤੰਬਰ 2026:- ਸੱਚੀ ਖੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਪਿੰਡ ਝੋਕ ਡਿਪੂਲਾਣਾ, ਜ਼ਿਲ੍ਹਾ ਫਾਜ਼ਿਲਕਾ, ਜੋ ਕਿ ਪਾਰਕ ਹਸਪਤਾਲ ਵਿਖੇ ਜੇਰੇ ਇਲਾਜ ਹੈ, ਨੂੰ ਬਲਾਕ ਬਠਿੰਡਾ ਦੇ ਏਰੀਆ ਮਾਡਲ ਟਾਊਨ ਦੇ ਸੇਵਾਦਾਰ ਨਿਤਿਨ ਗੋਇਲ ਇੰਸਾਂ ਪੁੱਤਰ ਨਰਿੰਦਰ ਗੋਇਲ ਇੰਸਾਂ, ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਅਤੇ ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਅਮਰੀਕ ਸਿੰਘ ਇੰਸਾਂ ਪੁੱਤਰ ਕਰਨੈਲ ਸਿੰਘ ਨੇ ਖੂਨਦਾਨ ਕੀਤਾ।
ਇੱਕ ਹੋਰ ਮਰੀਜ਼ ਵਾਸੀ ਰਾਮਾਂ ਮੰਡੀ, ਜ਼ਿਲ੍ਹਾ ਬਠਿੰਡਾ, ਜੋ ਕਿ ਏਮਜ਼ ਹਸਪਤਾਲ ਵਿਖੇ ਜੇਰੇ ਇਲਾਜ ਹੈ, ਨੂੰ ਏਰੀਆ ਧੋਬੀਆਣਾ ਨਗਰ ਦੇ ਸੇਵਾਦਾਰ ਗੁਰਪ੍ਰੀਤ ਇੰਸਾਂ ਪੁੱਤਰ ਭੋਲਾ ਸਿੰਘ ਇੰਸਾਂ, ਏਰੀਆ ਪਰਸ ਰਾਮ ਨਗਰ-ਏ ਦੇ ਸੇਵਾਦਾਰ ਅਮਨਦੀਪ ਇੰਸਾਂ ਪੁੱਤਰ ਸੁਦੇਸ਼ ਕੁਮਾਰ ਇੰਸਾਂ ਤੋਂ ਇਲਾਵਾ ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਉਦੇ ਚੰਦ ਇੰਸਾਂ ਪੁੱਤਰ ਰਾਮ ਯਸ਼ ਨੇ ਖੂਨਦਾਨ ਕੀਤਾ।
ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖੂਨਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਅਮਨਦੀਪ ਇੰਸਾਂ ਨੇ ਅੱਜ 63ਵੀਂ ਵਾਰ ਖੂਨਦਾਨ ਕੀਤਾ।