ਸੀ ਪੀ ਆਈ ਐਮ ਵਲੋ ਪਿੰਡ ਭੱਜਲ ਵਿਖੇ ਭਰਵੀ ਮੀਟਿੰਗ ਕੀਤੀ ਗਈ

ਗੜਸੰਕਰ, 31 ਜਨਵਰੀ:- ਸੀ ਪੀ ਆਈ ਐਮ ਵਲੋਂ ਪਿੰਡ ਭੱਜਲ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਜਿਸ ਨੂੰ ਸੰਬੋਧਨ ਕਰਨ ਲਈ ਪਾਰਟੀ ਜ਼ਿਲ੍ਹਾ ਸਕੱਤਰ ਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਨੇਕ ਸਿੰਘ ਭੱਜਲ ਤੇ  ਪਾਰਟੀ ਸੂਬਾ ਕਮੇਟੀ ਮੈਂਬਰ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ  30 ਜਨਵਰੀ ਨੂੰ   ਮਹਾਤਮਾ ਗਾਂਧੀ ਦਾ ਕਤਲ ਇੱਕ ਫਿਰਕੂ ਕੱਟੜਪੰਥੀ ਵਿਚਾਰਧਾਰਾ ਦੇ ਵਿਅਕਤੀ ਵਲੋਂ ਕੀਤੇ ਗਿਆ ਸੀ। ਜਿਸ ਨੂੰ ਅੱਜ ਯਾਦ ਕਰਦੇ ਹਾਂ ਤੇ ਉਨ੍ਹਾਂ ਨੂੰ ਸ਼ਰਧਾ ਅਰਪੱਤ ਕਰਦੇ ਹਾਂ। ਦੋ ਜਨਵਰੀ 2005 ਮਨਰੇਗਾ ਕਾਨੂੰਨ ਮਹਾਤਮਾ ਗਾਂਧੀ ਦੇ ਨਾਮ ਬਣਿਆਂ ਸੀ। ਕਿਰਤੀ ਲੋਕਾਂ ਨੂੰ ਕੰਮ ਦਾ ਅਧਿਕਾਰ ਮਿਲਿਆ ਸੀ। ਜਿਸ ਨੂੰ ਹੁਣ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੰਮ ਦੇ ਸੰਵਿਧਾਨਕ ਅਧਿਕਾਰ ਖੋਹੇ ਜਾ ਰਹੇ ਹਨ। ਇਸ ਕਾਨੂੰਨ ਨੂੰ ਪੇਤਲਾ ਤੇ ਖਤਮ ਕਰਨ ਵੱਲ ਤੁਰੀ ਹੋਈ ਹੈ। 
ਇਸੇ ਤਰ੍ਹਾਂ ਬਿਜਲੀ ਬਿੱਲ 2025 ਤਹਿਤ ਬਿਜਲੀ ਦਾ ਕੇਂਦਰੀਕਰਨ ਤੇ ਪ੍ਰਾਈਵੇਟ ਕਰਨ ਜਾ ਰਹੀ ਹੈ। ਸੀਡ ਬੀਜ ਬਿੱਲ ਤੇ ਟਰੇਡ ਯੂਨੀਅਨ ਵੱਲੋਂ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਕਿਰਤੀ ਮਜ਼ਦੂਰਾਂ ਦੇ ਹੱਕ ਦੇ 29 ਕੋਡਾ ਨੂੰ ਬਦਲਦੇ ਚਾਰ ਕੋਡਾ ਵਿੱਚ ਬਦਲ ਦਿੱਤਾ ਗਿਆ। ਪਰਮਾਣੂ ਪਲਾਂਟ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ 12 ਫਰਵਰੀ ਨੂੰ ਕੌਮੀ ਹੜਤਾਲ ਦਾ ਸੱਦਾ ਦਿੱਤਾ ਨੂੰ ਲਾਗੂ ਕਰਦਿਆਂ ਹੁਸ਼ਿਆਰਪੁਰ ਜ਼ਿਲ੍ਹਾ ਪੱਧਰੀ ਕਰਨ ਦਾ ਸੱਦਾ ਦਿੱਤਾ।
 ਸੰਘਰਸ਼ ਤਿੱਖਾ ਕਰਨ ਦਾ ਸੱਦਾ ਦਿੰਦਿਆਂ ਆਏ ਸਾਥੀਆਂ ਨੂੰ ਪਰਤਿਗਿਆ  ਕਰਵਾਈ ਗਈ ਕਿ ਜਦੋਂ ਤੱਕ  ਕੇਂਦਰ ਸਰਕਾਰ ਵੱਲੋਂ ਲੋਕ ਵਿਰੋਧੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਜਿੰਦਰ ਸਿੰਘ ਸਾਬਕਾ ਸਰਪੰਚ ਸਤਨਾਮ ਸਿੰਘ ਢਿੱਲੋਂ ਸੱਸੀਪਾਲ ਗੋਰਖਾ ਰਾਮ ਸਿੰਘ ਥਿੰਦ ਸੁੱਖਾ ਬਲਵਿੰਦਰ ਸਿੰਘ ਦਰਸ਼ਨ ਸਿੰਘ ਢਿੱਲੋਂ ਹਰਭਜਨ ਸਿੰਘ ਮਾਹਲ ਝਲਕਣ ਸਿੰਘ ਕੂੰਨਰ ਦਵਿੰਦਰ ਸਿੰਘ ਬੱਲੀ ਰਾਜ ਸਿੰਘ ਸੋਹਣ ਸਿੰਘ ਨੰਬਰਦਾਰ ਬਲਵੀਰ ਸਿੰਘ ਨਰੰਜਣ ਸਿੰਘ ਗੁਰਪ੍ਰੀਤ ਸਿੰਘ ਗੁਰਦੀਪ ਸਿੰਘ ਆਦਿ ਸਾਥੀ ਹਾਜ਼ਰ ਹੋਏ।