ਪਿੰਡ ਮੁਬਾਰਕਪੁਰ ਵਿਖੇ ਖੂਨਦਾਨ ਕੈਂਪ 20 ਨੂੰ ਲਗਾਇਆ ਜਾਵੇਗਾ

ਨਵਾਂਸ਼ਹਿਰ, 16 ਸਤੰਬਰ:- ਨਵਾਂਸ਼ਹਿਰ ਦੇ ਨਜਦੀਕੀ ਪਿੰਡ ਮੁਬਾਰਕਪੁਰ ਦੇ ਗੁਰਦੁਆਰਾ ਅਨੰਦਸਰ ਸਾਹਿਬ ਵਿਖੇ ਬਲੱਡ ਸੈਂਟਰ ਨਵਾਂ ਸ਼ਹਿਰ ਦੀ ਟੀਮ ਵੱਲੋਂ ਭਾਈ ਘਨਈਆ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਨ ਦਾਨ ਕੈਂਪ 20 ਸਤੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗਾ ਸਿੰਘ ਸਾਧੜਾ ਨੇ ਦੱਸਿਆ ਕਿ ਇਹ ਕੈਂਪ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਮੈਗਾ ਕੈਂਪ ਹੋਵੇਗਾ ਅਤੇ ਸਾਰੇ ਖੂਨਦਾਨੀਆਂ ਨੂੰ ਵਿਸ਼ੇਸ਼ ਤੋਹਫੇ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਹਨਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨਦਾਨੀ ਇਸ ਕੈਂਪ ਵਿੱਚ ਪਹੁੰਚ ਕੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦੇ ਵਿੱਚ ਹਿੱਸਾ ਪਾਉਣ। ਇਹ ਕੈਂਪ ਸਵੇਰੇ 9.30 ਤੋਂ ਬਾਅਦ ਦੁਪਹਿਰ 3 ਵਜੇ ਤੱਕ ਰਹੇਗਾ।