ਵਿਸ਼ਵ ਰੈੱਡ ਕਰਾਸ ਦਿਵਸ ਤੇ ਬੀਡੀਸੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਨਵਾਂਸ਼ਹਿਰ:- ਜਿਲ੍ਹਾ ਰੈੱਡ ਕਰਾਸ ਦੀ ਅਗਵਾਈ ਵਿੱਚ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 18 ਖੂਨਦਾਨੀਆਂ ਨੇ ਸਮਰਪਿਤ ਖ਼ੂਨਦਾਨ ਕੀਤਾ। ਇਸ ਮੌਕੇ ਪ੍ਰਧਾਨ ਐਸ ਕੇ ਸਰੀਨ ਨੇ ਕਿਹਾ ਕਿ ਵਿਸ਼ਵ ਰੈੱਡ ਕਰਾਸ ਦੇ ਬਾਨੀ ਹੈਨਰੀ ਡੁਨੈਂਟ ਦੇ ਜਨਮ ਦਿਨ ਨੂੰ ਸਮਰਪਿਤ ਇਹ ਦਿਨ ਸਾਨੂੰ ਮਨੁੱਖਤਾ ਦੀ ਸੇਵਾ ਲਈ ਸਦਾ ਪ੍ਰੇਰਿਤ ਕਰਦਾ ਰਹਿੰਦਾ ਹੈ। 
ਜੇ ਐਸ ਗਿੱਦਾ ਨੇ ਕਿਹਾ ਕਿ ਇਸ ਸਾਲ ਵਿਸ਼ਵ ਰੈਡ ਕਰਾਸ ਦਿਵਸ ਦਾ ਥੀਮ “ਮਨੁੱਖਤਾ ਨੂੰ ਜਿੰਦਾ ਰੱਖੋ” ਰੱਖਿਆ ਗਿਆ ਹੈ। ਡਾ. ਅਜੇ ਬੱਗਾ ਨੇ ਕਿਹਾ ਕਿ  ਵਿਸ਼ਵ ਰੈੱਡ ਕਰਾਸ ਦਿਵਸ ਤੇ ਖੂਨਦਾਨ ਸੇਵਾ ਦੀ ਇਹ ਮਹਾਨਤਾ ਹੈ ਕਿ ਇਹ ਸੇਵਾ ਬਰਾਬਰਤਾ ਤੇ ਫ਼ਿਰਕੂ ਸਦਭਾਵਨਾ ਦਾ ਪ੍ਰਤੀਕ ਬਣਦੀ ਹੈ। ਖੂਨਦਾਨ ਕੈਂਪ ਦੇ ਆਰੰਭ ਵਿੱਚ ਬਲਰਾਜ ਰਾਏ ਤੇ ਪ੍ਰਿੰਸ ਗੁਜਰਪੁਰ ਨੇ ਖੂਨਦਾਨ ਕੀਤਾ।
 ਜਿਹਨਾਂ ਨੂੰ ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਰ ਮਨਮੀਤ ਸਿੰਘ, ਨਰਿੰਦਰਪਾਲ ਤੂਰ, ਮਲਕੀਅਤ ਸਿੰਘ, ਮੁਕੇਸ਼ ਕਾਹਮਾ,ਅਨੀਤਾ ਕੁਮਾਰੀ, ਪ੍ਰਿਅੰਕਾ ਕੌਸ਼ਿਕ , ਜਸਕਰਨ ਸਿੰਘ, ਜਸਪ੍ਰੀਤ ਕੌਰ, ਨੇਹਾ ਕੌਸ਼ਲ ਤੇ ਸੁਮੀਤ ਗਿੱਲ ਹੁਸ਼ਿਆਰਪੁਰ ਹਾਜਰ ਸਨ।