ਸਮੂਹ ਅਧਿਆਪਕ ਜੱਥੇਬੰਦੀਆ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਸੰਬੰਧੀ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ
ਗੜਸ਼ੰਕਰ, 18 ਫਰਵਰੀ:- ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆ ਵਲੋਂ 22 ਫ਼ਰਵਰੀ ਦੀ ਰੈਲੀ ਦੀਆਂ ਤਿਆਰੀਆਂ ਲਈ 16 ਅਤੇ 17 ਫ਼ਰਵਰੀ ਨੂੰ ਬਲਾਕ ਪੱਧਰ ਉੱਤੇ ਮੀਟਿੰਗਾਂ ਕਰਨ ਦੇ ਕੀਤੇ ਫ਼ੈਸਲੇ ਤਹਿਤ ਅੱਜ ਗੜਸ਼ੰਕਰ ਤਹਿਸੀਲ ਦੀਆਂ ਸਮੂਹ ਅਧਿਆਪਕ ਯੂਨੀਅਨਾਂ ਵਲੋਂ ਅਨੰਦਪੁਰ ਸਾਹਿਬ ਚੌਂਕ ਵਿੱਚ ਸਥਿਤ ਸ਼ਹੀਦ ਬਾਬਾ ਗੁਰਦਿੱਤ ਸਿੰਘ ਪਾਰਕ ਵਿੱਚ ਹਾਜ਼ਰ ਸਮੂਹ ਅਧਿਆਪਕਾਂ ਨੇ ਟੈੱਟ ਖਿਲਾਫ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਡਿਪਟੀ ਸਪੀਕਰ ਸ੍ਰ.ਜੈ ਕਿਸ਼ਨ ਰੌੜੀ ਦੀ ਰਿਹਾਇਸ਼ ਮੂਹਰੇ ਤਕਰੀਬਨ ਇਕ ਘੰਟੇ ਧਰਨਾ ਦਿਤਾ ਅਤੇ ਵਿਧਾਇਕ ਰੌੜੀ ਦੇ ਦਫਤਰ ਵਿਖੇ ਡੀ ਐਸ ਪੀ ਗੜਸ਼ੰਕਰ ਤੇ ਡਿਪਟੀ ਸਪੀਕਰ ਦੀ ਪਤਨੀ ਸ੍ਰੀ ਮਤੀ ਨੀਲਮ ਰਾਹੀ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਭੇਜਿਆ।
ਇਸ ਸਮੇਂ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਮੁਕੇਸ਼ ਕੁਮਾਰ ਪਵਨ ਗੋਇਲ, ਸੁਖਦੇਵ ਡਾਨਸੀਵਾਲ,ਅਸ਼ਵਨੀ ਕੁਮਾਰ,ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿਚ ਅਧਿਆਪਕਾਂ ਦੀ ਹਿਤ ਸੁਰੱਖਿਅਤ ਕਰਨ ਸੰਬੰਧੀ ਹੱਲ ਕਰਨ ਲਈ ਲਈ ਮਤਾ ਲਿਆ ਕੇ ਇਸ ਫੈਸਲੇ ਦੇ ਪ੍ਰਭਾਵ ਨੂੰ ਰੱਦ ਕਰੇ। ਇਸ ਸਮੇਂ ਅਧਿਆਪਕ ਆਗੂ ਸਤਪਾਲ ਬੋੜਾ, ਹਰਦੀਪ ਕੁਮਾਰ, ਬਲਜੀਤ ਸਿੰਘ ਬੋੜਾ, ਸੋਮ ਨਾਥ, ਜਰਨੈਲ ਸਿੰਘ,ਮਨਜੀਤ ਸਿੰਘ, ਰਾਜ ਕੁਮਾਰ, ਬਲਵੰਤ ਰਾਮ,ਸ਼ਾਮ ਸ਼ੁੰਦਰ, ਮੈਡਮ ਸੁਨੀਤਾ ਕੁਮਾਰੀ, ਮੈਡਮ ਇੰਦਰਜੀਤ ਕੌਰ,ਮੈਡਮ ਤ੍ਰਿਪਤੀ ਨੇ ਸੰਬੋਧਨ ਕੀਤਾ।
ਅੰਤ ਵਿੱਚ ਅਧਿਆਪਕ ਆਗੂ ਮੁਕੇਸ਼ ਕੁਮਾਰ ਨੇ ਅਧਿਆਪਕਾਂ ਨੂੰ ਸੰਘਰਸ਼ ਵਿੱਚ ਡਟਣ ਦੀ ਅਪੀਲ ਕਰਦਿਆ 22 ਫ਼ਰਵਰੀ ਦੀ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਵੱਖ-ਵੱਖ ਸ਼ੰਘਰਸ਼ਸ਼ੀਲ ਜੱਥੇਬੰਦੀਆ ਦੇ ਆਗੂ ਪ੍ਰਦੀਪ ਸਿੰਘ, ਹਰਦੀਪ ਕੁਮਾਰ,ਬਲਜੀਤਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ, ਮਨਜੀਤ ਸਿੰਘ, ਸਤਪਾਲ ਸਿੰਘ, ਰਾਕੇਸ਼ ਕੁਮਾਰ, ਦਿਲਬਾਗ ਸਿੰਘ, ਸਤਨਾਮ ਸਿੰਘ, ਰਾਮ ਸਰੂਪ ਸਿੰਘ, ਨਰਿੰਦਰ ਸਿੰਘ, ਹਰਮੇਸ਼ ਮਲਕੋਵਾਲ, ਸੰਜੀਵ ਕੁਮਾਰ, ਨਰੇਸ਼ ਕੁਮਾਰ, ਨਰਿੰਦਰ ਕੁਮਾਰ, ਗੁਰਮੇਲ ਸਿੰਘ, ਸਮੁੰਦਰ ਗੁਪਤ, ਲਖਵਿੰਦਰ ਸਿੰਘ, ਹਰਬੰਸ ਸਿੰਘ, ਦਲਵਿੰਦਰ ਸਿੰਘ, ਮਨਦੀਪ ਕੁਮਾਰ, ਅਵਤਾਰ ਸਿੰਘ, ਦਿਲਾਵਰ ਸਿੰਘ, ਬਲਵਿੰਦਰ ਸਿੰਘ ਖਾਨਪੁਰ, ਹਰਪਾਲ ਸਿੰਘ, ਅਜੇ ਕੁਮਾਰ, ਜਸਵੀਰ ਸਿੰਘ, ਮਨੋਜ ਕੁਮਾਰ, ਨਿਤਨ ਕਲਦੀਪ ਸਿੰਘ, ਰੋਹਿਤ ਸ਼ਰਮਾ, ਹਰਦੀਪ ਬਸੀ, ਸੰਦੀਪ ਸਿੰਘ, ਸ਼ਵਿੰਦਰ ਕੌਰ, ਮੈਡਮ ਸਿਮਰ, ਮੈਡਮ ਬਲਜੀਤ ਕੌਰ, ਮੈਡਮ ਮਨਜੀਤ ਕੌਰ, ਮੈਡਮ ਬਲਜੀਤ ਕੌਰ, ਮੈਡਮ ਪੁਸ਼ਪਾ, ਮੈਡਮ ਨੀਲਮ ਆਦਿ ਹਾਜਰ ਸਨ।
