ਅਦਾਕਾਰ ਰਜ਼ਾ ਮੁਰਾਦ ਨੇ ਅੰਬਾਲਾ ਸਥਿਤ ਹਰਿਆਣਾ ਗੇਟ ਤੋਂ ਦਿੱਤਾ ਖ਼ਾਸ ਸੁਨੇਹਾ
ਅੰਬਾਲਾ, 1 ਜੂਨ- ਬਾਲੀਵੁੱਡ ਦੇ ਸੀਨੀਅਰ ਅਦਾਕਾਰ ਰਜ਼ਾ ਮੁਰਾਦ ਐਤਵਾਰ ਨੂੰ ਚੰਡੀਗੜ੍ਹ ਤੋਂ ਹਰਿਆਣਾ ਦੀ ਯਾਤਰਾ ਕਰਦੇ ਸਮੇਂ ਅੰਬਾਲਾ ਵਿੱਚ ਥੋੜ੍ਹੀ ਦੇਰ ਲਈ ਰੁਕੇ। ਉਹ ਅੰਬਾਲਾ-ਦਿੱਲੀ ਕੌਮੀ ਰਾਜ ਮਾਰਗ 'ਤੇ ਹਰਿਆਣਾ ਗੇਟ 'ਤੇ ਰੁਕੇ, ਇੱਕ ਵੀਡੀਓ ਬਣਾਈ ਅਤੇ ਸ਼ਾਨਦਾਰ ਪ੍ਰਵੇਸ਼ ਦੁਆਰ ਦੀ ਪ੍ਰਸ਼ੰਸਾ ਕੀਤੀ ਜੋ ਹਰਿਆਣਾ ਦੀ ਪਛਾਣ ਬਣ ਗਿਆ ਹੈ।
ਰਜ਼ਾ ਮੁਰਾਦ ਨੇ ਹਰਿਆਣਾ ਗੇਟ ਦੇ ਸਾਹਮਣੇ ਕੁਝ ਸਮਾਂ ਬਿਤਾਇਆ, ਇਸ ਦੀ ਸੁੰਦਰਤਾ ਨੂੰ ਆਪਣੇ ਕੈਮਰੇ ਨਾਲ ਕੈਦ ਕੀਤਾ। ਰਜ਼ਾ ਮੁਰਾਦ ਦੀ ਮੌਜੂਦਗੀ ਦਾ ਪਤਾ ਲੱਗਣ ਤੇ ਉਸ ਆਲੇ ਦੁਆਲੇ ਪ੍ਰਸੰਸਕ ਇਕੱਠੇ ਹੋ ਗਏ ਅਤੇ ਕਈਆਂ ਨੇ ਖ਼ੁਸ਼ ਹੋ ਕੇ ਉਨ੍ਹਾਂ ਨਾਲ ਤਸਵੀਰਾਂ ਲਈਆਂ। ਹਰਿਆਣਾ ਗੇਟ ਜੱਗੀ ਸਿਟੀ ਸੈਂਟਰ ਦੇ ਕੋਲ ਹੈ ਜਿਸ ਦੀ ਰਜ਼ਾ ਮੁਰਾਦ ਵੱਲੋਂ ਬਣਾਈ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।
