ਜਲੰਧਰ- ਦੇਸ਼ ਸੇਵਾ ਦੀ ਭਾਵਨਾ ਨਾਲ ਆਰਮੀ ਵਿੱਚ ਭਰਤੀ ਹੋਣ ਆਏ ਵੱਖ ਵੱਖ ਸਟੇਟਾਂ ਦੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆ ਦੀਆਂ ਕੁਰਬਾਨੀਆਂ ਦੀ ਗਾਥਾ ਦੇਖਣ ਤੇ ਸੁਣਨ ਆਏ ਇਹਨਾਂ ਨੌਜਵਾਨਾਂ ਵਿੱਚ ਮਨੀਸ਼ ਸਿਨਹਾ ਸੱਤੀਸ਼ਗੜ ,ਪ੍ਰਭਾਤ ਕੁਮਾਰ ਬਿਹਾਰ, ਦੇਵਾਸ ਦੇਹਰਾਦੂਨ, ਮਨੀਸ਼ ਚੌਧਰੀ ਯੂਪੀ, ਰਾਹੁਲ ਸ਼ਖਾਵਤ ਰਾਜਸਥਾਨ, ਸਚਿਨ ਯੂਪੀ, ਪਰਬੀਨ ਕੁਮਾਰ ਬਿਹਾਰ, ਲੰਗੀਅਮੰਗ ਹੋਕੇ ਮਨੀਪੁਰ ਸ਼ਾਮਿਲ ਸਨ। ਇਹ ਵਿਦਿਆਰਥੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਸਲਾਮ ਕਰਨ ਲਈ ਪੁੱਜੇ।
ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਿਊਜੀਅਮ ਚ ਲੱਗੀਆਂ ਗਦਰੀ ਬਾਬਿਆਂ ਤੇ ਹੋਰ ਸ਼ਹੀਦਾਂ ਦੀਆਂ ਫੋਟੋਆਂ ਦੇਖ ਕੇ ਇਹਨਾਂ ਨੌਜਵਾਨਾਂ ਵਿੱਚ ਦੇਸ਼ ਸੇਵਾ ਦੀ ਭਾਵਨਾ ਹੋਰ ਪੱਕੀ ਹੋਈ। ਵੱਖ ਵੱਖ ਸਟੇਟਾਂ ਦੇ ਇਹਨਾਂ ਨੌਜਵਾਨਾਂ ਨੇ ਆਪਣੇ ਆਪਣੇ ਸੂਬਿਆਂ ਦੇ ਸ਼ਹੀਦ ਗਦਰੀ ਬਾਬਿਆਂ ਦੀਆਂ ਸ਼ਹੀਦੀਆਂ ਦੇਖ ਕੇ ਜਾਣਕਾਰੀ ਪ੍ਰਾਪਤ ਕੀਤੀ ਕਿ ਉਹਨਾਂ ਦੀਆਂ ਸਟੇਟਾਂ ਦੇ ਕਿਹੜੇ ਕਿਹੜੇ ਸ਼ਹੀਦ ਦੇਸ਼ ਦੀ ਆਜ਼ਾਦੀ ਵਿੱਚ ਸ਼ਹੀਦ ਹੋਏ ਹਨ।
ਇਹਨਾਂ ਨੌਜਵਾਨਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਤੇ ਟਰੱਸਟੀ ਅਤੇ ਸਾਬਕਾ ਸਕੱਤਰ ਗੁਰਮੀਤ ਨੇ ਗਦਰੀ ਬਾਬਿਆਂ ਦੀਆ ਸ਼ਹੀਦੀਆਂ ਤੇ ਹੋਰ ਬਲਖਣ ਜਾਣਕਾਰੀ ਦਿੱਤੀ। 30-31 ਅਕਤੂਬਰ ਤੇ ਪਹਿਲੀ ਨਵੰਬਰ ਨੂੰ ਹੋਣ ਵਾਲੇ ਸੰਗਰਾਮਣ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਮੇਲੇ ਸਬੰਧੀ ਵੀ ਇਹਨਾਂ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ।
