ਮੋਹਾਲੀ:- ਲੰਗ ਕੈਂਸਰ ਵਿੱਚ ਸ਼ੁਰੂਆਤੀ ਪਛਾਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ਦੇ ਓਨਕੋਲੋਜੀ ਪ੍ਰਿੰਸੀਪਲ ਕੰਸਲਟੈਂਟ, ਡਾ. ਕੇਤਨ ਡਾਂਗ ਨੇ ਧੂਮਰਪਾਨ ਕਰਨ ਵਾਲਿਆਂ, ਪੁਰਾਣੇ ਧੂਮਰਪਾਨ ਕਰਨ ਵਾਲਿਆਂ, ਲੰਬੇ ਸਮੇਂ ਤੱਕ ਹਵਾ ਪ੍ਰਦੂਸ਼ਣ ਜਾਂ ਉਦਯੋਗਿਕ ਖ਼ਤਰਿਆਂ ਦੇ ਸੰਪਰਕ ਵਿੱਚ ਰਹਿਣ ਵਾਲਿਆਂ ਅਤੇ ਜਿਨ੍ਹਾਂ ਦੇ ਪਰਿਵਾਰ ਵਿੱਚ ਇਸਦਾ ਇਤਿਹਾਸ ਰਿਹਾ ਹੈ, ਨੂੰ ਚੇਤਾਵਨੀ ਸੰਕੇਤਾਂ ਪ੍ਰਤੀ ਸੁਚੇਤ ਰਹਿਣ ਅਤੇ ਸਮੇਂ ਸਿਰ ਮੈਡੀਕਲ ਮੁਲਾਂਕਣ ਕਰਵਾਉਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਫੇਫੜਿਆਂ ਦੇ ਕੈਂਸਰ ਦੀ ਪਛਾਣ ਅਕਸਰ ਆਖਰੀ ਜਾਂ ਐਡਵਾਂਸ ਸਟੇਜ ਵਿੱਚ ਹੁੰਦੀ ਹੈ, ਕਿਉਂਕਿ ਇਸਦੇ ਸ਼ੁਰੂਆਤੀ ਲੱਛਣ ਹਲਕੇ ਹੋ ਸਕਦੇ ਹਨ ਜਾਂ ਉਨ੍ਹਾਂ ਨੂੰ ਸਾਹ ਨਾਲ ਜੁੜੀਆਂ ਆਮ ਬਿਮਾਰੀਆਂ ਨਾਲ ਜੋੜਨ ਦੀ ਭੁੱਲ ਹੋ ਸਕਦੀ ਹੈ।
ਉਨ੍ਹਾਂ ਸਲਾਹ ਦਿੱਤੀ ਕਿ ਧੂਮਰਪਾਨ ਛੱਡਣਾ, ਤੰਬਾਕੂ ਦੇ ਧੂੰਏਂ ਅਤੇ ਵਾਤਾਵਰਣਕ ਪ੍ਰਦੂਸ਼ਕਾਂ ਦੇ ਸੰਪਰਕ ਤੋਂ ਬਚਣਾ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣਾ ਫੇਫੜਿਆਂ ਦੇ ਕੈਂਸਰ ਦੇ ਜੋਖਮ ਨੂੰ ਘੱਟ ਕਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ।
ਉਨ੍ਹਾਂ ਕਿਹਾ ਕਿ ਉੱਚ ਜੋਖਮ ਵਾਲੇ ਵਿਅਕਤੀਆਂ ਲਈ, ਉਨ੍ਹਾਂ ਦੇ ਡਾਕਟਰ ਦੀ ਸਲਾਹ ਅਨੁਸਾਰ ਸਮੇਂ ਸਿਰ ਸਕ੍ਰੀਨਿੰਗ ਅਤੇ ਨਿਯਮਤ ਫੋਲੋ-ਅੱਪ ਨਾਲ ਬਿਮਾਰੀ ਦਾ ਸ਼ੁਰੂਆਤੀ ਅਤੇ ਵਧੇਰੇ ਇਲਾਜ ਯੋਗ ਚਰਨ ਵਿੱਚ ਪਤਾ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ।
ਡਾ. ਡਾਂਗ ਨੇ ਅੱਗੇ ਕਿਹਾ, "ਫੇਫੜਿਆਂ ਦਾ ਕੈਂਸਰ ਦੁਨੀਆ ਭਰ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ, ਮੁੱਖ ਤੌਰ 'ਤੇ ਇਸ ਲਈ ਕਿਉਂਕਿ ਬਹੁਤ ਸਾਰੇ ਮਾਮਲਿਆਂ ਦੀ ਪਛਾਣ ਗੰਭੀਰ ਸਟੇਜ 'ਤੇ ਹੁੰਦੀ ਹੈ।"
ਵਰਲਡ ਲੰਗ ਕੈਂਸਰ ਡੇ ਲੱਛਣਾਂ ਪ੍ਰਤੀ ਸੁਚੇਤ ਰਹੋ ਅਤੇ ਸਮੇਂ ਸਿਰ ਮੈਡੀਕਲ ਮੁਲਾਂਕਣ ਕਰਵਾਓ ਐਕਸਪਰਟ
