ਲੁਧਿਆਣਾ 06 ਮਾਰਚ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਬਿਮਾਰੀ ਖੋਜ ਕੇਂਦਰ ਵੱਲੋਂ ‘ਪ੍ਰਯੋਗਸ਼ਾਲਾ ਨਿਰੀਖਣ ਐਟਲਸ ਅਤੇ ਟੇਬਲ ਕੈਲੰਡਰ’ ਲੋਕ ਅਰਪਣ ਕੀਤਾ ਗਿਆ। ਇਸ ਛੋਟੀ ਐਟਲਸ ਅਤੇ ਕੈਲੰਡਰ ਦੀ ਘੁੰਡ ਚੁਕਾਈ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕੀਤੀ।
ਇਹ ਐਟਲਸ ਡਾ. ਮਨਦੀਪ ਸਿੰਘ ਬੱਲ, ਇੰਚਾਰਜ, ਪਸ਼ੂ ਬਿਮਾਰੀ ਖੋਜ ਕੇਂਦਰ ਅਤੇ ਡਾ. ਵਿਸ਼ਾਲ ਮਹਾਜਨ ਵੱਲੋਂ ਵਿਦਿਆਰਥੀਆਂ ਅਤੇ ਪ੍ਰੈਕਟਿਸ ਕਰ ਰਹੇ ਵੈਟਨਰੀ ਡਾਕਟਰਾਂ ਦੀ ਵਰਤੋਂ ਵਾਸਤੇ ਤਿਆਰ ਕੀਤੀ ਗਈ ਹੈ। ਇਸ ਕੈਲੰਡਰ ਵਿੱਚ ਪਸ਼ੂ ਬਿਮਾਰੀ ਨਿਰੀਖਣ ਸੰਬੰਧੀ ਪ੍ਰਯੋਗਸ਼ਾਲਾ ਲੱਭਤਾਂ ਦੀਆਂ ਬਹੁਤ ਉੱਚ ਕਵਾਲਿਟੀ ਦੀਆਂ ਤਸਵੀਰਾਂ ਹਨ ਜਿਨ੍ਹਾਂ ਰਾਹੀਂ ਬਿਮਾਰੀ ਦੀ ਪਛਾਣ ਕਰਨ ਵਿੱਚ ਤੁਰੰਤ ਸਹਾਇਤਾ ਪ੍ਰਾਪਤ ਹੋ ਸਕਦੀ ਹੈ।
ਇਸ ਐਟਲਸ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕਿਊ ਆਰ ਕੋਡ (QR code) ਵੀ ਛਾਪੇ ਗਏ ਹਨ। ਇਨ੍ਹਾਂ ਨੂੰ ਸਕੈਨ ਕਰਕੇ ਵਰਤੋਂਕਾਰ ਪਸ਼ੂ ਬਿਮਾਰੀ ਖੋਜ ਕੇਂਦਰ ਅਤੇ ਵੈਟਨਰੀ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵੱਲੋਂ ਕੀਤੇ ਜਾਂਦੇ ਨਿਰੀਖਣ ਟੈਸਟਾਂ ਦੀ ਸੂਚੀ ਤੱਕ ਪਹੁੰਚ ਕਰ ਸਕਦਾ ਹੈ ਜਿਸ ਦਾ ਬਹੁਤ ਫਾਇਦਾ ਮਿਲ ਸਕਦਾ ਹੈ।
ਇਸ ਉਪਰਾਲੇ ਨਾਲ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੂੰ ਬਿਮਾਰੀ ਦੀ ਪਛਾਣ ਕਰਨ ਅਤੇ ਬਿਮਾਰੀ ਦੇ ਪ੍ਰਬੰਧਨ ਸੰਬੰਧੀ ਜਾਣਨ ਬਾਰੇ ਗਿਆਨ ਮਿਲੇਗਾ। ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਵਿਗਿਆਨੀਆਂ ਦੇ ਇਸ ਯਤਨ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਿਰੀਖਣ ਵਿਧੀਆਂ ਨੂੰ ਹੋਰ ਬਿਹਤਰ ਕਰਨ ਲਈ ਅਜਿਹੀਆਂ ਪ੍ਰਕਾਸ਼ਨਾਵਾਂ ਬਹੁਤ ਕਾਰਆਮਦ ਹੋ ਸਕਦੀਆਂ ਹਨ।
You May Also Like
ਮਹਾਰਾਜਾ ਅਗਰਸੇਨ ਜਯੰਤੀ 10 ਅਕਤੂਬਰ ਨੂੰ ਲਾਲ ਕਿਲੇ 'ਤੇ ਸ਼ਾਨਦਾਰ ਤਰੀਕੇ ਨਾਲ ਮਨਾਈ ਜਾਵੇਗੀ: ਵਿਪਿਨ ਗੋਯਲ
Police Administration and Sangharsh Committee Reach Agreement, Tippers Will Not Operate from 7 AM to 7 PM
ਡੇਅਰੀ ਵਿਕਾਸ ਵਿਭਾਗ ਨੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ