ਲੁਧਿਆਣਾ 20 ਫਰਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਰਾਹੀਂ ਪ੍ਰਾਯੋਜਿਤ 21 ਦਿਨਾ ਰਿਫਰੈਸ਼ਰ ਕੋਰਸ ਆਰੰਭ ਕੀਤਾ ਗਿਆ। ਇਸ ਕੋਰਸ ਦਾ ਵਿਸ਼ਾ ਹੈ ‘ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ, ਐਂਟੀਬਾਇਟਿਕ ਪ੍ਰਤੀਰੋਧਕਤਾ ਅਤੇ ਭੋਜਨ ਸੁਰੱਖਿਆ ਸੰਬੰਧੀ ਇਕ ਸਿਹਤ ਸੰਕਲਪ’। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਡਾ. ਸਿੰਦੂਰਾ ਗਣਪਤੀ, ਪ੍ਰਮੁੱਖ ਵਿਗਿਆਨਕ ਸਲਾਹਕਾਰ, ਭਾਰਤ ਸਰਕਾਰ, ਡਾ. ਸੰਦੀਪ ਪੁਰੀ, ਪ੍ਰਿੰਸੀਪਲ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਪ੍ਰਤੀਭਾਗੀਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਯੂਨੀਵਰਸਿਟੀ ਦੇ ਇਸ ਕੇਂਦਰ ਵੱਲੋਂ ਮਨੁੱਖ, ਜਾਨਵਰ ਅਤੇ ਵਾਤਾਵਰਣ ਸਿਹਤ ਲਈ ਕੀਤੇ ਜਾ ਰਹੇ ਮੁੱਦਿਆਂ ਸੰਬੰਧੀ ਯੋਗਦਾਨ ਦੀ ਚਰਚਾ
ਕੀਤੀ।
ਇਸ ਕੋਰਸ ਵਿਚ ਭਾਰਤ ਦੇ ਵਿਭਿੰਨ ਹਿੱਸਿਆਂ ਤੋਂ 25 ਵਿਗਿਆਨੀ ਹਿੱਸਾ ਲੈ ਰਹੇ ਹਨ। ਡਾ. ਇੰਦਰਜੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਜਨਤਕ ਸਿਹਤ ਚੁਣੌਤੀਆਂ ਅਤੇ ਇਕ ਸਿਹਤ ਦੀ ਪ੍ਰਮੁੱਖਤਾ ਬਾਰੇ ਗੱਲ ਕੀਤੀ। ਇਸ ਮੌਕੇ ਉਨ੍ਹਾਂ ਨੇ ਅਤੇ ਮੋਹਤਬਰ ਸ਼ਖ਼ਸੀਅਤਾਂ ਨੇ ਲੈਕਚਰਾਂ ਦਾ ਸੰਗ੍ਰਹਿ, ਕੇਂਦਰ ਸੰਬੰਧੀ ਪੁਸਤਕ ਅਤੇ ਮੂੰਹ-ਖੁਰ ਦੀ ਬਿਮਾਰੀ ਸੰਬੰਧੀ ਇਕ ਕਿਤਾਬਚਾ ਵੀ ਜਾਰੀ ਕੀਤਾ। ਡਾ. ਸਿੰਦੂਰਾ ਗਣਪਤੀ ਨੇ ਇਸ ਵਿਸ਼ੇ ਸੰਬੰਧੀ ਟੀਮ ਭਾਵਨਾ ਅਤੇ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੰਸਥਾਵਾਂ ਅਤੇ ਵਿਗਿਆਨੀਆਂ ਨੂੰ ਇਕੱਠੇ ਹੋ ਕੇ ਕਾਰਜ ਕਰਨਾ ਲੋੜੀਂਦਾ ਹੈ। ਉਨ੍ਹਾਂ ਭਾਰਤ ਸਰਕਾਰ ਵੱਲੋਂ ਇਸ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਅਤੇ ਵਿਭਿੰਨ ਏਜੰਸੀਆਂ ਦੇ ਯੋਗਦਾਨ ਦੀ ਵੀ ਚਰਚਾ ਕੀਤੀ। ਡਾ. ਸੰਦੀਪ ਪੁਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਐਂਟੀਬਾਇਟਿਕ ਪ੍ਰਤੀਰੋਧਕਤਾ ਕਾਰਣ ਸਾਨੂੰ ਕਈ ਚੁਣੌਤੀਆਂ ਪੇਸ਼ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਦ੍ਰਿਸ਼ਟੀਗੋਚਰ ਕੀਤਾ ਕਿ ਮਨੁੱਖ, ਜਾਨਵਰ ਅਤੇ ਵਾਤਾਵਰਣ ਸਿਹਤ ਦੇ ਵਿਗਿਆਨੀਆਂ ਅਤੇ ਪੇਸ਼ੇਵਰਾਂ ਵੱਲੋਂ ਇਸ ਦਿਸ਼ਾ ਵਿਚ ਕੀਤੇ ਯਤਨ ਚੰਗੇ ਨਤੀਜੇ ਲਿਆਉਣਗੇ।
ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਨੇ ਸਾਰੇ ਪਤਵੰਤੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਪ੍ਰਗਟਾਉਂਦਿਆਂ ਇਸ ਕੋਰਸ ਦੀ ਅਹਿਮੀਅਤ ਨੂੰ ਵੀ ਸਾਂਝਾ ਕੀਤਾ। ਉਦਘਾਟਨੀ ਸਮਾਗਮ
ਇਸ ਵਾਅਦੇ ਅਤੇ ਵਿਸ਼ਵਾਸ ਨਾਲ ਸੰਪੂਰਨ ਹੋਇਆ ਕਿ ਬਿਹਤਰ ਸਮਾਜ ਲਈ ਸਾਡੇ ਯਤਨ ਨਿਰੰਤਰ ਜਾਰੀ ਰਹਿਣਗੇ।
You May Also Like
ਮਹਾਰਾਜਾ ਅਗਰਸੇਨ ਜਯੰਤੀ 10 ਅਕਤੂਬਰ ਨੂੰ ਲਾਲ ਕਿਲੇ 'ਤੇ ਸ਼ਾਨਦਾਰ ਤਰੀਕੇ ਨਾਲ ਮਨਾਈ ਜਾਵੇਗੀ: ਵਿਪਿਨ ਗੋਯਲ
Police Administration and Sangharsh Committee Reach Agreement, Tippers Will Not Operate from 7 AM to 7 PM
ਡੇਅਰੀ ਵਿਕਾਸ ਵਿਭਾਗ ਨੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ