ਨਵਾਂਸ਼ਹਿਰ:- ਜਨ ਜੀਵਨ ਵਿਚ ਰੁੱਖਾਂ ਦੇ ਯੋਗਦਾਨ ਅਤੇ ਰੁੱਖਾਂ ਦੀ ਸੰਭਾਲ ਸਬੰਧੀ ਮਿਸ਼ਨ 'ਤੇ ਪਹਿਰਾ ਦਿੰਦਿਆਂ ਪਿੰਡ ਬਲਾਕੀਪੁਰ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਇਹ ਕਾਰਜ ਸਮਾਜ ਸੇਵੀ ਸ. ਕਿਰਪਾਲ ਸਿੰਘ ਬਲਾਕੀਪੁਰ ਦੀ ਅਗਵਾਈ ਵਿੱਚ ਨਿਭਾਇਆ ਗਿਆ। ਇਸ ਮੌਕੇ ਉਨ੍ਹਾਂ ਪੁਰਾਣੇ ਰੁੱਖਾਂ ਦੀ ਸੰਭਾਲ ਅਤੇ ਨਵੇਂ ਪੌਦੇ ਲਾਉਣ ਲਈ ਸਮੂਹਿਕ ਲਹਿਰ 'ਚ ਯੋਗਦਾਨ ਪਾਉਣ ਲਈ ਪ੍ਰੇਰਿਆ।
        ਆਰੰਭਤਾ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਬਲਾਕੀਪੁਰ ਦੇ ਵਿਹੜੇ ਫ਼ਲਦਾਰ ਅਤੇ ਛਾਂ ਦਾਰ ਪੌਦੇ ਲਾਏ ਗਏ। ਇਸ ਦੇ ਨਾਲ ਹੀ ਹਾਜ਼ਰ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਆਪੋ ਆਪਣੇ ਘਰਾਂ ਅਤੇ ਮੁਹੱਲਿਆਂ ਵਿੱਚ ਪੌਦੇ ਲਾਉਣ ਲਈ ਪ੍ਰਦਾਨ ਕੀਤੇ ਗਏ। ਹਾਜ਼ਰੀਨ ਨੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ।। ਸਕੂਲ ਇੰਚਾਰਜ ਮਨੋਜ ਕੁਮਾਰ ਨੇ ਸ. ਕਿਰਪਾਲ ਸਿੰਘ ਬਲਾਕੀਪੁਰ ਅਤੇ ਉਹਨਾਂ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
       ਇਸ ਮੌਕੇ ਠੇਕੇਦਾਰ ਸਤਨਾਮ ਸਿੰਘ ਢੰਡਾ,ਸਾਬਕਾ ਸਰਪੰਚ ਕਸ਼ਮੀਰੀ ਲਾਲ, ਗੁਰਨਾਮ ਚੰਦ, ਪਰਮਜੀਤ, ਗੋਲਡੀ ਬਸਰਾ, ਪ੍ਰਸ਼ਾਂਤ, ਕੁਲਵਿੰਦਰ ਰਾਮ, ਸੁੱਖਾ, ਵਰਿੰਦਰ ਅਟਵਾਲ ਆਦਿ ਸ਼ਾਮਲ ਸਨ।