ਨਵਾਂਸ਼ਹਿਰ:- ਇਲਾਕੇ ਦੀ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵਿੱਤੀ ਸਹਾਇਤਾ ਉਪ੍ਰੰਤ ਇਲਾਕੇ ਨਵਾਂਸ਼ਹਿਰ ਦੇ ਪ੍ਰਭਾਵਿਤ ਚਾਰ ਪ੍ਰੀਵਾਰਾਂ ਦੀ ਵਤੀ ਮਦਦ ਕੀਤੀ ਹੈ।
ਇਸ ਕਾਰਜ ਲਈ ਬੀ.ਡੀ.ਸੀ ਵਿਖੇ ਜੇ.ਐਸ.ਗਿੱਦਾ, ਸੁਰਜੀਤ ਕੌਰ ਡੂਲਕੂ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਬੀਰਬਲ ਤੱਖੀ, ਦੇਸ ਰਾਜ ਬਾਲੀ, ਵਾਸਦੇਵ ਪ੍ਰਦੇਸੀ, ਮੈਨੇਜਰ ਮਨਮੀਤ ਸਿੰਘ,ਹਰਬੰਸ ਕੌਰ, ਜਯੋਤੀ ਬੱਗਾ, ਸ਼ਮਾਂ ਮਲਹੱਣ, ਸਤਨਾਮ ਸਿੰਘ ਅਮਰਗੜ੍ਹ, ਭੋਲੀ ਧਮਾਈ, ਦੀਪੋ ਪੰਦਰਾਵਲ ਤੇ ਗਗਨਦੀਪ ਕੌਰ ਪੰਦਰਾਵਲ ਹਾਜਰ ਹੋਏ।
ਉਪਕਾਰ ਸੋਸਾਇਟੀ ਦੇ ਪ੍ਰਧਾਨ ਜੇ.ਐਸ.ਗਿੱਦਾ, ਸੁਰਜੀਤ ਕੌਰ ਡੂਲਕੂ, ਪਰਵਿੰਦਰ ਸਿੰਘ ਜੱਸੋਮਜਾਰਾ, ਬੀਰਬਲ ਤੱਖੀ ਤੇ ਦੇਸ ਰਾਜ ਬਾਲੀ ਨੇ ਇਸ ਮੌਕੇ ਪ੍ਰਭਾਵਿਤ ਪ੍ਰੀਵਾਰਾਂ ਦੇ ਨੁਮਾਇੰਦਿਆਂ ਦੇ ਘਰਾਂ ਨੂੰ ਮੀਂਹ ਨਾਲ਼ ਹੋਏ ਨੁਕਸਾਨ ਤੇ ਸੋਸਾਇਟੀ ਦੀ ਤਰਫੋਂ ਹਮਦਰਦੀ ਪ੍ਰਗਟ ਕੀਤੀ। ਉਹਨਾਂ ਸਮਾਜ ਸੇਵੀ ਪ੍ਰਤੀਨਿਧਾਂ ਦੀ ਪ੍ਰਸ਼ੰਸਾ ਕੀਤੀ ਜਿਹਨਾਂ ਨੇ ਪ੍ਰਭਾਵਿਤ ਪ੍ਰੀਵਾਰਾਂ ਤੱਕ ਪਹੁੰਚ ਬਣਾਉਣ ਉਪ੍ਰੰਤ ਲਿਖਤੀ ਤਸਦੀਕ ਵੀ ਕੀਤੀ ਹੈ।
ਪ੍ਰੀਵਾਰਕ ਪ੍ਰਤੀਨਿਧਾਂ ਨੂੰ ਦੱਸਿਆ ਗਿਆ ਕਿ ਇਹ ਮਦਦ ਦਾਨੀ ਸੱਜਣਾਂ ਵਲੋਂ ਦਿੱਤੇ ਸਹਿਯੋਗੀ ਰਾਸ਼ੀ ਨਾਲ਼ ਹੀ ਸੰਭਵ ਹੋ ਸਕੀ ਹੈ। ਸੋਸਾਇਟੀ ਵਲੋਂ ਇਹ ਮਦਦ ਘਰਾਂ ਦੀ ਮੁਰੰਮਤ ਲਈ ਸਿਰਫ ਹੌਸਲਾ ਅਫ਼ਜ਼ਾਈ ਵਾਂਗ ਹੈ ਅਸਲ ਮਦਦ ਤਾਂ ਸਰਕਾਰ ਹੀ ਕਰ ਸਕਦੀ ਹੈ ਜਿਸ ਵਾਸਤੇ ਯੋਗ ਪ੍ਰਣਾਲੀ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਵਿਤੀ ਮਦਦ ਪ੍ਰਾਪਤ ਕਰਨ ਵਾਲੇ ਪ੍ਰੀਵਾਰਕ ਪ੍ਰਤੀਨਿਧਾਂ ਨੇ ਮਦਦ ਲਈ ਉਪਕਾਰ ਸੋਸਾਇਟੀ ਦਾ ਧੰਨਵਾਦ ਕੀਤਾ।
ਉਪਕਾਰ ਸੋਸਾਇਟੀ ਨੇ ਇਲਾਕੇ ਵਿੱਚ ਮੀਂਹਾਂ ਨਾਲ਼ ਨੁਕਸਾਨੇ ਘਰਾਂ ਵਾਲ਼ੇ ਚਾਰ ਪ੍ਰੀਵਾਰਾਂ ਦੀ ਬਾਂਹ ਫੜੀ
