ਐਸ ਏ ਐਸ ਨਗਰ, 27 ਜੂਨ- ਐਸ ਸੀ ਐਲ ਸੋਸਾਇਟੀ ਸੈਕਟਰ 70 ਮੁਹਾਲੀ ਦੇ ਸਾਹਮਣੇ ਪਾਰਕ ਵਿੱਚ ਕਿਸੇ ਨਾ ਮਲੂਮ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਕੇਵਲ ਕੁਮਾਰ ਨੇ ਦੱਸਿਆ ਕਿ ਐਸ ਸੀ ਐਲ ਸੋਸਾਇਟੀ ਸੈਕਟਰ 70 ਮੁਹਾਲੀ ਦੇ ਸਾਹਮਣੇ ਪਾਰਕ ਵਿੱਚ ਕਿਸੇ ਨਾ ਮਲੂਮ ਵਿਅਕਤੀ ਦੀ ਲਾਸ਼ ਪਈ ਸੀ। 
ਉਨ੍ਹਾਂ ਕਿਹਾ ਕਿ ਆਉਂਦੇ ਜਾਂਦੇ ਰਾਹਗੀਰਾਂ ਤੋਂ ਵੀ ਇਸ ਨਾ ਮਲੂਮ ਵਿਅਕਤੀ ਬਾਰੇ ਪੁੱਛ ਪੜਤਾਲ ਕੀਤੀ ਗਈ ਪਰ ਇਸ ਬਾਰੇ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋਈ। ਨਾ ਮਾਲੂਮ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਸ਼ਨਾਖਤ ਕਰਾਉਣ ਲਈ 72 ਘੰਟਿਆਂ ਸਿਵਲ ਹਸਪਤਾਲ ਫੇਜ਼-6 ਦੇ ਮੁਰਦਾਘਰ ਵਿੱਚ ਭੇਜਿਆ ਗਿਆ ਹੈ ਜਿਸਤੋਂ ਬਾਅਦ ਉਸਦਾ ਸਸਕਾਰ ਕਰ ਦਿੱਤਾ ਜਾਵੇਗਾ।