ਲਾਇਨਜ਼ ਕਲੱਬ ਮੋਹਾਲੀ ਐਸ ਏ ਐਸ ਨਗਰ ਰਜਿ ਦੇ ਵਾਤਾਵਰਣ ਪ੍ਰੇਮੀ ਲਾਇਨ ਕੇ ਕੇ ਅਗਰਵਾਲ ਦੀ ਰਹਿਨੁਮਾਈ ਅਤੇ ਪੰਤਵੰਤੇ ਸੱਜਣਾ ਦੇ ਸਹਿਯੋਗ ਨਾਲ਼ ਸੈਕਟਰ 49 ਚੰਡੀਗੜ੍ਹ ਦੇ ਪਾਰਕ ਵਿੱਚ 15 ਪੋਦੇ ਲਗਾਏ ਗਏ ਇਹ ਪੋਦੇ ਲਾਇਨ ਕੇ ਕੇ ਅਗਰਵਾਲ ਵੱਲੋਂ ਭੇਟ ਕੀਤੇ ਗਏ।
ਇਸ ਦੀ ਜਾਣਕਾਰੀ ਦਿੰਦਿਆਂ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਪਾਰਕ ਵਿੱਚ ਪਹਿਲਾਂ ਵੀ ਪੋਦੇ ਲਗਾਏ ਗਏ ਸਨ ਜਿਨ੍ਹਾਂ ਦੀ ਦੇਖਭਾਲ ਅਗਰਵਾਲ ਜੀ ਆਪ ਕਰਦੇ ਹਨ।
ਇਸ ਮੌਕੇ ਅਲਗ ਅਲਗ ਐਸੋਸੀਏਸ਼ਨ ਦੇ ਮੈਂਬਰ ਪ੍ਰੇਮ ਸਿੰਘ, ਐਸ ਪੀ ਸਾਹਨੀ, ਗਰਗ ਜੀ, ਪ੍ਰੇਮ ਯੇਦਿਕਾ, ਵਰਿੰਦਰ ਨਾਗਪਾਲ, ਪਰਮਜੀਤ, ਸੁਰਿੰਦਰ ਨਾਰੰਗ, ਡਾ: ਨਿਰਮਲ ਸਿੰਘ, ਰਵੀ, ਮਦਨ ਲਾਲ ਵਰਮਾ, ਸ਼ੁਕਲਾ ਜੀ, ਭਾਗ ਸਿੰਘ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।