ਚੰਡੀਗੜ੍ਹ, 9 ਨਵੰਬਰ-ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੰਬਾਲਾ ਛਾਉਣੀ ਦੇ ਡਿਫੇਂਸ ਕਲੋਨੀ ਦੇ ਦੋ ਨੌਜੁਆਨਾਂ ਨੂੰ ਗੈਰ-ਕਾਨੂੰਨੀ ਤੌਰ ਤੇ ਰੂਸ ਭੇਜਣ ਵਾਲੇ ਦੋ ਏਜੇਂਟਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਪੁਲਿਸ ਨੂੰ ਦਿੱਤੇ ਹਨ।
ਸ੍ਰੀ ਵਿਜ ਐਂਤਵਾਰ ਨੂੰ ਅੰਬਾਲਾ ਛਾਉਣੀ ਵਿੱਚ ਆਪਣੇ ਆਵਾਸ 'ਤੇ ਜਨਸੁਣਵਾਈ ਦੌਰਾਨ ਅੰਬਾਲਾ ਛਾਉਣੀ ਵਿਧਾਨਸਭਾ ਖੇਤਰ ਤੋਂ ਆਏ ਨਾਗਰਿਕਾਂ ਦੀ ਸਮੱਸਿਆਵਾਂ ਸੁਣ ਰਹੇ ਸਨ।
ਡਿਫੇਂਸ ਕਲੋਨੀ ਨਿਵਾਸੀ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਪਿੰਡ ਪੰਜੋਖਰਾ ਸਾਹਿਬ ਅਤੇ ਦਿਆਨਬਾਗ ਨਿਵਾਸੀ ਦੋ ਏਜੇਂਟਾਂ ਨੇ ਉਸ ਨੂੰ ਜਾਰਜਿਆ ਭੇਜਣ ਦਾ ਝਾਂਸਾ ਦਿੱਤਾ ਅਤੇ ਇਸ ਦੇ ਬਦਲੇ ਪੰਜ ਲੱਖ ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਰਕਮ ਸੌਂਪ ਦਿੱਤੀ ਪਰ ਜਾਰਜਿਆ ਦੀ ਥਾਂ ਮੱਕਾ ਭੇਜ ਦਿੱਤਾ। ਬਾਅਦ ਵਿੱਚ ਏਜੇਂਟਾਂ ਨੇ ਉਸ ਨੂੰ ਗੈਗ-ਕਾਨੂੰਨੀ ਢੰਗ ਨਾਲ ਟੂਰਿਸਟ ਵੀਜ਼ਾ 'ਤੇ ਰੂਸ ਭੇਜ ਦਿੱਤਾ ਜਿੱਥੇ ਸਥਾਨਕ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ। ਉਸ ਨੂੰ ਲਗਭਗ ਦੋ ਮਹੀਨੇ ਜੇਲ ਵਿੱਚ ਰੱਖਿਆ ਗਿਆ ਅਤੇ ਫੇਰ ਭਾਰਤ ਵਾਪਸ ਡਿਪੋਰਟ ਕਰ ਦਿੱਤਾ ਗਿਆ। ਉਸ ਨੇ ਦੋਸ਼ ਲਗਾਇਆ ਕਿ ਏਜੇਂਟਾਂ ਨੇ ਉਸ ਨਾਲ ਕਰੀਬ 8.5 ਲੱਖ ਰੁਪਏ ਦੀ ਠੱਗੀ ਕੀਤੀ।
ਇਸੇ ਤਰਾਂ੍ਹ ਦੂਜੇ ਵਿਅਕਤੀ ਨੇ ਵੀ ਇ੍ਹਨਾਂ ਦੋਹਾਂ ਏਜੇਂਟਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਰੂਸ ਭੇਜਣ ਅਤੇ ਧੋਖਾ ਕਰਨ ਦੇ ਆਰੋਪ ਲਗਾਏ।  ਉਸ ਨੇ ਦੱਸਿਆ ਕਿ ਰੂਸ ਪਹੁੰਚਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਨਹੀਂ ਮਿਲਿਆ ਅਤੇ ਜਦੋਂ ਉਸ ਨੇ ਏਜੇਂਟ ਨਾਲ ਸੰਪਰਕ ਕੀਤਾ ਤਾ ਉਸ ਨੂੰ ਧਮਕੀ ਦਿੱਤੀ ਗਈ। ਬਾਅਦ ਵਿੱਚ ਰੂਸ ਦੀ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕਰ ਭਾਰਤ ਡਿਪੋਰਟ ਕਰ ਦਿੱਤਾ। ਯੁਵਕ ਨੇ ਏਜੇਂਟਾਂ 'ਤੇ ਲਗਭਗ 9 ਲੱਖ ਰੁਪਏ ਦੀ ਠੱਗੀ ਕਰਨ ਦਾ ਆਰੋਪ ਲਗਾਇਆ ਹੈ।
ਦੋਹਾਂ ਮਾਮਲਿਆਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੰਤਰੀ ਅਨਿਲ ਵਿਜ ਨੇ ਪੁਲਿਸ ਅਧਿਕਾਰਿਆਂ ਨੂੰ ਤੁਰੰਤ ਜਾਂਚ ਕਰਨ ਅਤੇ ਦੋਸ਼ਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਊਰਜਾ ਮੰਤਰੀ ਨੇ ਕਈ ਹੋਰ ਸ਼ਿਕਾਇਤਾਂ ਵੀ ਸੁਣੀ ਅਤੇ ਸਬੰਧਿਤ ਵਿਭਾਗਾਂ ਅਤੇ ਅਧਿਕਾਰਿਆਂ ਨੂੰ ਤੁਰੰਤ ਅਤੇ ਪ੍ਰਭਾਵੀ ਕਾਰਵਾਈ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ।