ਚੰਡੀਗੜ- ਟ੍ਰਾਈਸਿਟੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮਹੀਨਾਵਾਰ੬ ਇਕਤਰਤਾ ਸੈਕਟਰ 33 ਦੇ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਉਪਰਾਲਾ ਦੁਸ਼ਹਿਰਾ, ਦਿਵਾਲੀ, ਧੰਨ ਧੰਨ ਸੀ੍ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਕਾਸ਼ ਪੁਰਬ ਅਤੇ  ਕੁਝ ਮੈਂਬਰ ਸਾਹਿਬਾਨ ਦੇ ਜਨਮਦਿਨ ਅਤੇ ਕੁਝ ਮੈਂਬਰਾਂ ਦੇ ਬੱਚਿਆਂ ਦੇ ਜਨਮਦਿਨ ਮਨਾਉਣ ਦੇ ਅਨੋਖੇ ਉਪਰਾਲੇ ਕੀਤੇ ਗਏ 
ਇਸ ਮੌਕੇ ਸੀ੍ ਡੀ.ਪੀ.ਸਿੰਘ ਸਾਬਕਾ ਸੀਈਓ ਤਖਤ ਸਚਖੰਡ ਸੀ੍ ਹਜੂਰ ਸਾਹਿਬ,ਸਾਬਕਾ ਡੀਜੀਪੀ ਪੰਜਾਬ ਐਂਡ ਸਿੰਧ ਬੈਂਕ,ਫਾਂਊਡਰ ਮੈਂਬਰ/ਸਲਾਹਕਾਰ ਜੀਪੀਐਸਐਸ, ਇੰਚਾਰਜ ਤੇਰਾ ਹੀ ਤੇਰਾ ਮੈਡੀਕੋਜ ਸੈਕਟਰ 32 ਚੰਡੀਗੜ ਵੱਲੋਂ ਸਾਰੇ ਆਏ ਹੋਇਆਂ ਨੂੰ ਜੀ ਆਇਆਂ ਕਹਿੰਦੇ ਹੋਏ  ਸੰਗਤੀ ਰੂਪ ਵਿੱਚ ਸ਼ਬਦ ਗਾਇਨ ਕੀਤਾ,ਆਨੰਦ ਸਾਹਿਬ ਦਾ ਪਾਠ ਕੀਤਾ ਗਿਆ ਅਰਦਾਸ ਉਪਰੰਤ ਕੜਾਹ ਪ੍ਰਸਾਦ ਦੀ ਦੇਗ ਵਰਤਾਈ ਗਈ
ਐਸੋਸੀਏਸ਼ਨ ਦੀ ਪ੍ਰਧਾਨ ਮੈਡਮ ਨਿੰਮੀ ਸਹਿਦੇਵ ਜੀ ਵੱਲੋਂ ਅੱਜ ਦੇ ਯੁੱਗ ਵਿੱਚ ਇਸਤਰੀ ਦੇ ਮਹੱਤਵ ਦਾ ਵਰਣਨ ਕਰਨ ਲਈ ਡੀ.ਪੀ.ਸਿੰਘ ਜੀ ਨੂੰ ਕਿਹਾ ਗਿਆ
ਡੀ.ਪੀ.ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਚੁੱਕ "ਸੋ ਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਬਾਰੇ ਚਾਨਣਾ ਅਤੇ ਇਸੇ ਤਰ੍ਹਾਂ ਸੀ੍ ਗੁਰੂ ਅਮਰਦਾਸ ਜੀ ਵੱਲੋਂ ਸਤੀ ਦੀ ਰਸਮ ਖਤਮ ਕਰਨ ਦੀ, ਘੁੰਡ ਪ੍ਥਾ ਖਤਮ ਕਰਨ ਦੇ ਅਤੇ ਦੁਬਾਰਾ  ਵਿਆਹ ਕਰਾਉਣ ਦੇ ਉਪਦੇਸ਼ ਬਾਰੇ ਵੀ ਦੱਸਿਆ ਤੇਰਾ ਹੀ ਤੇਰਾ ਮਿਸ਼ਨ ਹਸਪਤਾਲ ਚਲਾਉਣ ਲਈ ਗੁਰੂ ਨਾਨਕ ਜੀ ਦੇ ਉਪਦੇਸ਼ ਬਾਰੇ ਵਿਸਤਾਰ ਪੂਰਵਕ ਦੱਸਿਆ
           ਪੋ੍ਗਰਾਮ ਵਿੱਚ ਤੰਬੋਲਾ , ਡਾਂਡੀਆਂ ਦੀ ਗੇਮ ਨੱਚਣ ਟੱਪਣ ਦੇ ਗੀਤ ਗਾਏ ਗਏ ਇਸ ਦੋਰਾਨ ਦੇਸੀ ਘਿਓ ਦੇ ਸਮੋਸੇ ਅਤੇ ਢੋਕਲਾ ਦੀ ਸੇਵਾ ਸਤਨਾਮ ਸਿੰਘ ਨਾਮੀ ਨੈਸ਼ਨਲ ਬੇਕਰੀ ਸੈਕਟਰ 19 ਵੱਲੋਂ ਕੀਤੀ ਗਈ ਸਪੈਸ਼ਲ ਕੇਕ ਵੀ ਉਹਨਾਂ ਵੱਲੋਂ ਆਪਣੇ ਜਨਮਦਿਨ ਦੀ ਖੁਸ਼ੀ ਵੱਲੋਂ ਲਿਆਂਦਾ ਗਿਆ ਕੇਕ ਕੱਟਣ ਤੋਂ ਬਾਅਦ ਸਾਰੇ ਮੈਂਬਰਾ ਨੂੰ ਲੰਚ ਕਰਾਇਆ ਗਿਆ ਕਮੇਟੀ ਦੇ ਮੈਂਬਰ ਸਹਿਬਾਨ ਅਤੇ S. ਡੀ.ਪੀ.
ਸਿੰਘ ਵੱਲੋਂ ਸਤਨਾਮ ਸਿੰਘ ਨਾਮੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੁੱਭਇਛਾਵਾਂ ਦਿੱਤੀਆਂ ਗਈਆਂ ਇਸ ਮੌਕੇ ਸੀ੍ ਸੁਰਿੰਦਰ ਸਿੰਘ ,ਸਤਪਾਲ  ਕੋਹਲੀ ਅਤੇ ਅਮਰਦੀਪ ਸਿੰਘ ਸਹਿਗਲ ਹਾਜਰ ਸਨ