ਪਟਿਆਲਾ:- ਪ੍ਰਾਇਮੋ ਕੈਮੀਕਲ ਲਿਮਿਟਡ ਫੈਕਟਰੀ ਨੰਗਲ ਵਿਖੇ ਡੀ ਜੀ ਐਮ ਸ਼੍ਰੀ ਰਾਕੇਸ਼ ਕੋਰ ਦੀ ਅਗਵਾਈ ਹੇਠ 5 ਫੈਕਟਰੀਆਂ ਦੇ ਕਰਮਚਾਰੀਆਂ ਨੂੰ ਸੇਫਟੀ, ਸਿਹਤ, ਵਾਤਾਵਰਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਗੈਸਾਂ ਬਿਜਲੀ ਦੀ ਠੀਕ ਵਰਤੋਂ ਦੀ ਟ੍ਰੇਨਿੰਗ ਦੇਕੇ ਮਣਾਇਆ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਆਫ਼ ਫੈਕਟਰੀ ਰੋਪੜ ਸ਼੍ਰੀ ਨਰਿੰਦਰ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰਾਂ ਅਤੇ ਪੰਜਾਬ ਇੰਡਸਟਰੀ ਸੇਫਟੀ ਵਿਭਾਗ ਵੱਲੋਂ ਫੈਕਟਰੀਆਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ, ਸਿਹਤ, ਸਹਾਇਤਾ ਅਤੇ ਸਹੂਲਤਾਂ ਲਈ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਜਾਣਕਾਰੀ ਦੇਣ ਲਈ ਸੁਰੱਖਿਆ, ਬਚਾਉ, ਮਦਦ ਕਰਨ ਲਈ ਸਮੇਂ ਸਮੇਂ ਇਹ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਂਦੀਆਂ ਹਨ। ਨੈਸ਼ਨਲ ਫਰਟੀਲਾਈਜ਼ਰ ਲਿਮਿਟਡ ਦੇ ਸੇਫਟੀ ਅਫਸਰ ਸ਼੍ਰੀ ਪੰਕਜ਼ ਸੇਕਲਾਨੀ ਵਲੋਂ ਕੰਮ ਕਰਦੇ ਹੋਏ ਹਾਦਸਿਆਂ ਅਤੇ ਤਣਾਅ ਤੋਂ ਬਚਣ ਲਈ, ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ, ਚੰਗੇ ਵਰਤਾਉ, ਭਾਈਚਾਰੇ ਲਈ ਉਤਸ਼ਾਹਿਤ ਕੀਤਾ।
ਸ਼੍ਰੀ ਕਾਕਾ ਰਾਮ ਵਰਮਾ, ਆਫ਼ਤ ਪ੍ਰਬੰਧਨ ਟ੍ਰੇਨਰ ਪਟਿਆਲਾ ਵਲੋਂ ਫਸਟ ਏਡ, ਸੀ ਪੀ ਆਰ, ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਮਿਰਗੀ ਦੇ ਦੌਰੇ, ਬੇਹੋਸ਼ੀ, ਸਦਮੇਂ, ਸ਼ੂਗਰ ਬਲੱਡ, ਅੱਗਾਂ, ਗੈਸਾਂ, ਧੂੰਏਂ, ਡੁੱਬੇ, ਬਿਜਲੀ ਕਰੰਟ ਦੇ ਪੀੜਤਾਂ ਨੂੰ ਮੌਕੇ ਤੇ ਤੁਰੰਤ ਠੀਕ ਫਸਟ ਏਡ ਦੇਣ ਦੀ ਪ੍ਰੇਕਟਿਕਲ ਟ੍ਰੇਨਿੰਗਾਂ ਕਰਵਾਈਆਂ। ਉਨ੍ਹਾਂ ਨੇ ਐਂਬੂਲੈਂਸ, ਫਾਇਰ ਬ੍ਰਿਗੇਡ, ਪੁਲਿਸ ਅਤੇ ਸਾਈਬਰ ਸੁਰੱਖਿਆ ਦੇ ਹੈਲਪ ਲਾਈਨ ਨੰਬਰਾਂ ਅਤੇ ਸਾਈਬਰ ਕ੍ਰਾਈਮ ਡਿਜੀਟਲ ਅਰੈਸਟ ਤੋਂ ਬਚਣ ਦੀ ਜਾਣਕਾਰੀ ਦਿੱਤੀ।
ਪੰਜਾਬ ਇੰਡਸਟਰੀ ਸੇਫਟੀ ਕਾਊਂਸਲ ਚੰਡੀਗੜ੍ਹ ਤੋਂ ਆਏ ਅਫਸਰ ਸੰਜੀਵ ਕੁਮਾਰ, ਪ੍ਰਾਇਮੋ ਦੇ ਸੇਫਟੀ ਅਫਸਰ, ਵੈਲਫੇਅਰ ਅਫਸਰ ਅਤੇ ਸ਼੍ਰੀ ਨਰਿੰਦਰ ਸਿੰਘ ਵਲੋਂ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇਕੇ ਪ੍ਰਣ ਕਰਵਾਇਆ ਕਿ ਉਨ੍ਹਾਂ ਵਲੋਂ ਹਮੇਸ਼ਾ ਸੇਫਟੀ, ਸਿਹਤ, ਵਾਤਾਵਰਨ ਦੀ ਸੁਰੱਖਿਆ ਦੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇਗੀ। ਨਸ਼ਿਆਂ ਅਪਰਾਧਾਂ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ, ਕਾਹਲੀ, ਤੇਜ਼ੀ ਲਾਪਰਵਾਹੀਆਂ ਤੋਂ ਬਚਣਗੇ।
ਕਾਕਾ ਰਾਮ ਵਰਮਾ ਨੇ ਦੱਸਿਆ ਕਿ ਹੁਣ ਫੈਕਟਰੀ ਕਰਮਚਾਰੀਆਂ ਨੂੰ SHE ਦੀ ਥਾਂ SHED ਭਾਵ ਸੁਰੱਖਿਆ, ਸਿਹਤ, ਵਾਤਾਵਰਨ ਦੇ ਨਾਲ ਨਾਲ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਦੀ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਕੇ, ਭਵਿੱਖ ਦੀਆਂ ਚਨੋਤੀਆ ਲਈ ਤਿਆਰ ਕਰਨਾ ਜ਼ਰੂਰੀ ਹੈ।
ਪ੍ਰਾਇਮੋ ਕੈਮੀਕਲ ਫੈਕਟਰੀ ਵਿਖੇ ਰਾਸ਼ਟਰੀ ਸੇਫਟੀ ਦਿਵਸ਼ ਮੌਕੇ ਟ੍ਰੇਨਿੰਗਾਂ ਕਰਵਾਈਆਂ
