ਪਟਿਆਲਾ 18ਮਈ:- ਪੰਜਾਬ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਵਿਚ ਲਗਾਤਾਰ ਕੰਮ ਕਰਦੇ ਦਿਹਾੜੀਦਾਰ ਮਜ਼ਦੂਰ ਮੁਲਾਜ਼ਮਾਂ ਦੀਆਂ ਗੰਭੀਰ ਮੁਸ਼ਕਿਲਾਂ ਬਾਰੇ ਸੂਬੇ ਦੀ ਵਣ ਵਿਭਾਗ ਵਰਕਰਜ ਯੂਨੀਅਨ ਰਜਿ ਦੇ ਸੂਬਾ ਜਨਰਲ ਸਕੱਤਰ ਸ੍ਰੀ ਵੀਰਪਾਲ ਸਿੰਘ ਬ੍ਹਮੰਣਾ ਅਤੇ ਬਲਵੀਰ ਸਿੰਘ ਮੰਡੌਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਹੀਂ ਗਠਿਤ ਕੀਤੀ ਗਈ ਸਬ ਕਮੇਟੀ ਮਾਨਯੋਗ ਵਿੱਤ ਯੋਜਨਾਂ ਕਾਰ ਮੰਤਰੀ ਪੰਜਾਬ ਸਰਕਾਰ ਸ੍ਰ ਹਰਪਾਲ ਸਿੰਘ ਚੀਮਾ, ਸਨਅਤ ਤੇ ਉਦਯੋਗਿਕ ਮੰਤਰੀ,ਆਪ ਪ੍ਰਧਾਨ ਅਮਨ ਅਰੋੜਾ ਜੀ, ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ,ਸਮਾਜ ਭਲਾਈ ਮੰਤਰੀ, ਬਲਜੀਤ ਕੋਰ, ਦੇ ਨਾਲ ਸਿਵਲ ਸਕੱਤਰੇਤ੧ ਚੰਡੀਗੜ੍ਹ ਵਿਖੇ ਮੀਟਿੰਗ ਹੋਣ ਜਾ ਰਹੀ ਹੈ। 
ਲੂੰਬਾ ਨੇ ਪੰਜਾਬ ਸਰਕਾਰ ਤੈ ਟਿੱਪਣੀ ਕਰਦਿਆਂ ਜ਼ਿਕਰ ਕੀਤਾ ਕਿ ਕੀਤੀਆਂ ਜਾ ਰਹੀਆਂ ਅਨੇਕਾਂ ਬਾਰ ਮੀਟਿੰਗਾਂ ਨੂੰ ਜਦੋਂ ਠੰਢੇ ਬਸਤੇ ਪਾਇਆਂ ਜਾਂਦਾ ਹੈ। ਫਿਰ ਜੱਥੇਬੰਦੀ ਰੋਸ ਪ੍ਰਦਰਸ਼ਨ ਰੈਲੀਆਂ ਲਈ ਮੁਜ਼ਾਹਰਾ ਕਰਨ ਦਾ ਐਲਾਨ ਕਰਦੀ ਹੈ।ਪਰ ਸਰਕਾਰ ਮੀਟਿੰਗ ਲਈ ਸਮਾਂ ਦੇ ਕੇ ਯੁਨੀਅਨਾ ਨੂੰ ਸੱਦ ਲੈਦੀ ਹੈ। ਪ੍ਰੰਤੂ ਕਦੇ ਸਬ ਕਮੇਟੀ ਨੇ ਇਹ ਪੁੱਛਿਆ ਵੀ ਜਿਹੜੀਆਂ ਮੀਟਿੰਗਾਂ ਕੀਮਤੀ ਸਮਾਂ ਕੱਢਕੇ ਪਹਿਲਾਂ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਨੂੰ ਕੋਈ ਬੂਰ ਪਾਇਆ ਹੈ। 
ਜੱਥੇਬੰਦੀ ਨੇ ਮੰਗ ਕੀਤੀ ਸੀ ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਨੂੰ ਸਰਕਾਰ ਆਪਣੀ ਪੋਲਿਸੀ ਤਿਆਰ ਕਰ ਕੇ ਤਿੰਨ ਸਾਲ ਤੱਕ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਨੂੰ ਪੱਕਾ ਰੋਜ਼ਗਾਰ ਦੇਵੇ। ਜਿਹੜੇ ਕਿਰਤੀ ਲਗਾਤਾਰ ਵਿਭਾਗ ਦੇ ਅੰਦਰ 20-20ਸਾਲਾ ਤੇ ਦਹਾਕਿਆਂ ਤੋਂ ਸੇਵਾਵਾਂ ਨਿਰਵਿਘਨ ਕਰਦੇ ਆ ਰਹੇ ਸਨ।ਪਰ ਵਣ ਵਿਭਾਗ ਨੇ ਗੈਰ ਕਾਨੂੰਨੀਂ ਸਿਧਾਤਕ ਤੌਰ ਬਹੁਤ ਅਯੋਗ ਵਰਕਰਾਂ ਨੂੰ ਪੰਜਾਬ ਸਰਕਾਰ ਦੀ ਪੋਲਿਸੀ ਦੇ ਲਾਭ ਮੁਹੱਈਆ ਕੀਤੇ ਜਾ ਚੁੱਕੇ ਹਨ। ਯੋਗ ਕਾਮਿਆਂ ਨਾਲ ਵਿਤਕਰਾ ਕੀਤਾ ਹੈ।ਜਿੰਨੇ ਕਾਮੇ ਪੰਜਾਬ ਸਰਕਾਰ ਦੀ ਈਪੋਟਰਲ ਤੇ ਰਜਿਸਟਰ ਹੋ ਚੁੱਕੇ ਹਨ।ਸਰਿਆ ਲਾਭ ਦੇ ਢੇਰ ਯਕੀਨੀ ਬਣਾਇਆ ਜਾਵੇ।
ਅਗਰ ਸਰਕਾਰ ਨੇ ਕੋਈ ਪੈਨਸ਼ਨ ਸਕੀਮ ਕਿਰਤੀ ਕਾਮਿਆਂ ਨੂੰ ਨਹੀਂ ਦੇਣੀ ਤਾਂ ਜਦੋਂ ਤੱਕ ਕੰਮ ਕਰਨ ਦੇ ਯੋਗ ਹੈ ਕਿਰਤੀ ਤਦ ਲਗਾਤਰ ਕੰਮ ਕਿਉਂ ਨਹੀਂ ਉਸ 70ਸਾਲ ਤੱਕ ਕੰਮ ਦਿੱਤਾ ਜਾਵੇ। ਵਣ ਵਿਭਾਗ ਪੰਜਾਬ ਸਰਕਾਰ ਦੀ ਸਰਕੀਨਿੰਗ ਰਿਵਿਊ ਕਮੇਟੀ ਰਾਹੀਂ ਜੋ ਦਿਹਾੜੀਦਾਰ ਕਾਮਿਆਂ ਦੀ ਸੀਨੀਆਰਤਾ ਲਿਸਟ ਤਿਆਰ ਕੀਤੀ ਗਈ ਹੈ। 
ਮਿਤੀ 31/3/2023ਦੀ ਹੈ।ਉਸ ਅਨੁਸਾਰ ਸਾਰੇ ਮੇਹਨਤਕਸ਼ ਯੋਗ ਦਰਜ ਕਿਰਤੀ ਕਾਮਿਆਂ ਨੂੰ ਵਿਭਾਗ ਅੰਦਰ ਕੰਮ ਦੇਣਾ ਯਕੀਨੀ ਬਣਾਉਣਾ। ਅਤੇ ਠੇਕੇਦਾਰੀ ਪ੍ਰਥਾ ਸਿਸਟਮ ਤੇ ਪੂਰਨ ਤੌਰ ਤੌਰ ਪਾਬੰਦੀ ਲਾਈ ਜਾਵੇ। ਜੰਗਲਾਤ ਵਿਭਾਗ ਅੰਦਰ ਜੋ ਕਿਰਤੀ ਕਾਮਿਆਂ ਦਾ ਘਾਣ ਪਿਛਲੀਆਂ ਸਰਕਾਰਾਂ ਦੇ ਵਿਚ ਹੁੰਦਾ ਸੀ ਉਹ ਜਿਉ ਦਾ ਤਿਉ ਹੈ ਰਿਹਾ ਹੈ। 
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਚ ਜੋ ਉਮੀਦਾਂ ਕਿਰਤੀ ਵਰਗ ਨੂੰ ਸੀ ਉਹਨਾਂ ਪਰ ਬੂਰ ਪਾਉਣਾ ਜਾਂ ਇਸ ਵਣ ਵਿਭਾਗ ਦੇ ਪੀੜਤ ਵਰਗ ਪਰਿਵਾਰਾਂ ਦਾ ਦਰਦ ਸਮਝਣ ਵਿਚ ਫੈਲ ਸਾਬਤ ਹੋਈ ਹੈ।ਜੇ ਕਿਰਤੀ ਵਰਗ ਨੂੰ ਹੁਣ ਵੀ ਇਨਸਾਫ਼ ਨਾ ਮਿਲਿਆ ਤਾਂ ਪੰਜਾਬ ਸਰਕਾਰ ਨੂੰ  ਇਹਨਾਂ ਆਮ ਵਰਗ ਲੋਕਾਂ ਨੇ ਸਮੇ ਤੇ ਆ ਕੇ ਆਪਣਾਂ ਗੁੱਸਾ  ਕੱਢਣ ਗੇ। ਕਿਰਤੀ ਕਾਮਿਆਂ ਨਾਲ਼ ਧੋਖਾ ਕਰਕੇ ਧ੍ਰੇਹ ਕਮਾਇਆ ਹੈ।