ਚੰਡੀਗੜ੍ਹ, 6 ਮਾਰਚ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਲਵਲ ਖੇਤਰ ਵਿੱਚ ਸਿਹਤ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ। 200 ਬੈਡ ਦਾ ਜ਼ਿਲ੍ਹਾ ਹਸਪਤਾਲ ਅਤੇ 50 ਬੈਡ ਦਾ ਸਬ-ਡਿਵੀਜਨਲ ਹਸਪਤਾਲ ਰਾਹੀਂ ਜਿੱਥੇ ਨਾਗਰਿਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਸ਼ੁੱਕਰਵਾਰ ਨੂੰ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਵਿੱਚ ਸੁਆਲ ਸਮੇਂ ਦੌਰਾਨ ਵਿਧਾਇਕ ਰਘੂਬੀਰ ਤੇਵਤਿਆ ਵੱਲੋਂ ਪਲਵਲ ਅਤੇ ਬਲੱਭਗੜ੍ਹ ਦੇ ਵਿੱਚ ਟ੍ਰਾਮਾ ਸੈਂਟਰ ਬਨਾਏ ਜਾਣ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਥਾਨਕ ਵਿਧਾਇਕ ਜਿਸ ਸਥਾਨ ਦੀ ਗੱਲ ਕਰ ਰਹੇ ਹਨ, ਉਸ ਤੋਂ 500 ਮੀਟਰ ਦੂਰੀ 'ਤੇ 200 ਬੈਡ ਦਾ ਜ਼ਿਲ੍ਹਾ ਹਸਪਤਾਲ, ਪਲਵਲ ਸਥਿਤ ਹੈ। ਦੂਜੇ ਪਾਸੇ ਸਿਰਫ 2 ਕਿਲੋਮੀਟਰ ਦੀ ਦੂਰੀ 'ਤੇ 50 ਬੈਡ ਦਾ ਸਬ-ਡਿਵੀਜਨਲ ਹਸਪਤਾਲ ਵੀ ਸਥਿਤ ਹੈ, ਜਿਸ ਨਾਲ ਲੋਕਾਂ ਨੂੰ ਇਲਾਜ ਲਈ ਦੂਰ ਜਾਣ ਦੀ ਜਰੂਰਤ ਨਹੀਂ ਪੈਂਦੀ।
ਵਿਧਾਇਕ ਵੱਲੋਂ ਦੱਸੀ ਗਈ ਟੈ੍ਰਫਿਕ ਜਾਮ ਦੀ ਸਥਿਤੀ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਲਵਲ ਵਿੱਚ ਜਾਮ ਦੀ ਸਥਿਤੀ ਨਹੀਂ ਹੈ। ਪਹਿਲਾਂ ਜਾਮ ਦੀ ਸਮੱਸਿਆ ਹੁੰਦੀ ਸੀ, ਪਰ ਹੁਣ ਫਲਾਈਓਵਰ ਬਨਣ ਦੇ ਬਾਅਦ ਆਵਾਜਾਈ ਵਿਵਸਥਾ ਕਾਫੀ ਸੁਗਮ ਹੋ ਗਈ ਹੈ।
ਪਲਵਲ ਖੇਤਰ ਵਿੱਚ ਸਿਹਤ ਸਹੂਲਤਾਂ ਦੀ ਨਹੀਂ ਕੋਈ ਕਮੀ ਮੁੱਖ ਮੰਤਰੀ
