ਹੁਸ਼ਿਆਰਪੁਰ:- ਪਿੰਡ ਮੇਘੋਵਾਲ ਦੇ ਰਹਿਣ ਵਾਲੇ ਗੁਰਮੀਤ ਸਿੰਘ ਉਰਫ਼ ਰੋਮੀ ਨੇ ਮਹਿਲਪੁਰ-ਗੜ੍ਹਸ਼ੰਕਰ ਰਸਤੇ 'ਤੇ ਨਵੇਂ ਬਸ ਅੱਡੇ ਮਹਿਲਪੁਰ ਦੇ ਨੇੜੇ ਸੜਕ 'ਤੇ ਡਿੱਗਿਆ ਪਰਸ ਉਸਦੇ ਮਾਲਕ ਮਹਿਲਪੁਰ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਤੱਕ ਪਹੁੰਚਾ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਇਸ ਨੌਜਵਾਨ ਦੀ ਇਮਾਨਦਾਰੀ ਦੀ ਇਲਾਕੇ 'ਚ ਖੂਬ ਤਾਰੀਫ਼ ਹੋ ਰਹੀ ਹੈ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ (ਪੰਡਿਤ ਵਰਕਸ਼ਾਪ) ਨੇ ਦੱਸਿਆ ਕਿ ਬੁੱਧਵਾਰ ਨੂੰ ਉਹਨਾਂ ਦਾ ਪਰਸ ਗੁੰਮ ਗਿਆ ਸੀ ਅਤੇ ਉਹਨਾਂ ਨੇ ਉਸਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ।
 ਉਸਨੇ ਕਿਹਾ ਕਿ ਪਰਸ ਵਿੱਚ 26,500 ਰੁਪਏ, ਆਧਾਰ ਕਾਰਡ, ਪੈਨ ਕਾਰਡ, ਲਾਈਸੈਂਸ, ਏਟੀਐਮ ਕਾਰਡ ਅਤੇ ਹੋਰ ਜਰੂਰੀ ਦਸਤਾਵੇਜ਼ ਸਨ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੀ ਦੇਰ ਰਾਤ ਉਸ ਨੌਜਵਾਨ ਨੇ ਫ਼ੋਨ ਕਰਕੇ ਦੱਸਿਆ ਕਿ ਪਰਸ ਉਸਦੇ ਕੋਲ ਹੈ ਅਤੇ ਅੱਜ ਸਵੇਰੇ ਉਸਨੇ ਪਰਸ ਵਾਪਸ ਕਰ ਦਿੱਤਾ।