ਗੜ੍ਹਸ਼ੰਕਰ-ਪੰਜਾਬ ਦੀ ਜਵਾਨੀ ਦਿਨੋ-ਦਿਨ ਨਸ਼ਿਆਂ ਦੀ ਦਲਦਲ  ਵਿੱਚ ਫਸਦੀ ਜਾ ਰਹੀ ਹੈ। ਨੌਜਵਾਨ  ਨਸ਼ੇ  ਦੀ ਭਾਲ ਵਿਚ ਨੌਜਵਾਨ ਆਪਣੀ ਜ਼ਿੰਦਗੀ ਦੇ ਨਾਲ-ਨਾਲ ਆਪਣੇ ਪਰਿਵਾਰਾਂ ਦੇ ਭਵਿੱਖ ਨੂੰ ਹਨੇਰੇ ਵਿਚ ਧੱਕ ਰਹੇ ਹਨ।ਪਰ  ਚਿੰਤਾ ਦੀ ਗੱਲ ਹੈ ਕਿ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਨੌਜਵਾਨ ਆਪਣੇ ਆਪ ਨੂੰ ਨਸ਼ਿਆਂ ਵਿੱਚ ਫਸਣ ਤੋਂ ਰੋਕ ਨਹੀਂ ਪਾ ਰਹੇ ਹਨ।
ਉਥੇ ਹੀ ਗੱਲਬਾਤ ਕੀਤੀ ਜਾਵੇਂ ਸ਼ਹਿਰ ਗੜ੍ਹਸ਼ੰਕਰ ਤੇ ਆਸਪਾਸ  ਦੇ ਪਿੰਡਾਂ ਦੀ ਜਿੱਥੇ ਦਿਨ ਪਰ ਦਿਨ ਨਸ਼ਿਆਂ ਦਾ ਕਾਰੋਬਾਰ ਘੱਟ ਹੋਣ ਦੀ ਬਜਾਏ ਅਸਮਾਨ ਨੂੰ ਛੁਹਣ ਦੇ ਸਿਖਰਾਂ ਤੇ ਵਿਖਾਈ ਦੇ  ਰਿਹਾ ਪਰ ਮੌਕੇ ਦੀਆਂ  ਸਰਕਾਰਾਂ  ਨਸ਼ਿਆਂ ਦੇ ਭੈੜਾ ਅਨਸਰਾਂ ਨੂੰ ਕਾਬੂ ਕਰਨ ਤੇ ਕੀਤੇ ਨਾ ਕੀਤੇ ਢਿੱਲ ਦਿਖਾ  ਰਹੀ ਹੈ |
ਇਸ ਤੋਂ ਸਾਫ਼ ਪਤਾ ਚੱਲ ਰਿਹਾ ਹੈ ਕਿ  ਸ਼ਹਿਰ ਗੜ੍ਹਸ਼ੰਕਰ  ਅਤੇ ਆਸ ਪਾਸ  ਪਿੰਡਾਂ  ਦੇ ਨੌਜਵਾਨ ਤੇਜ਼ੀ ਨਾਲ ਨਸ਼ਿਆਂ ਦੀ ਲਪੇਟ  ਵਿੱਚ ਆ ਰਹੇ ਹਨ।ਨਸ਼ਾ ਕਰਨ ਵਾਲਿਆਂ ਦੀ ਗਿਣਤੀ ਨੌਜਵਾਨ  ਲੜਕੇ ਦੇ ਨਾਲ-ਨਾਲ ਲੜਕੀਆਂ ਵੀ ਇਸ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੀਆਂ ਹਨ   ਅਤੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਇਸ ਦਾ ਡੰਕਾ ਤੇਜ਼ੀ ਨਾਲ ਫੈਲ ਰਿਹਾ ਹੈ।ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨੌਜਵਾਨਾਂ ਨੂੰ ਲੱਤ (ਨਸ਼ਾ) ਬਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ। ਉਸ ਨੂੰ ਸਿਰਫ਼ ਦਿਖਾਵੇ ਜਾਂ ਕੁਝ ਮਿੰਟਾਂ ਦੀ ਸ਼ਾਂਤੀ ਵੱਲ ਧਿਆਨ ਦੇ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ
ਉਥੇ ਹੀ ਗੱਲ ਕੀਤੀ ਜਾਵੇਂ ਬੇਸ਼ੱਕ ਵਿਅਕਤੀ, ਨਸ਼ੇ ਦੀ ਸ਼ੁਰੂਆਤ ਭਾਵੇਂ ਨਕਲ, ਸ਼ੌਂਕ ਜਾਂ ਫੁਕਰਾਪਣ ਵਿੱਚ ਕੀਤੀ ਜਾਂਦੀ ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ  ਅਤੇ ਉਸ ਵਕਤ ਲੱਗੀ ਨਸ਼ੇ ਦੀ ਲੱਤ ਅੱਖਾਂ ਅੱਗੇ ਹਨੇ੍ਰਾ ਕਰ ਦਿੰਦੀ | ਜਦੋਂ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਤਾਂ ਨੌਜਵਾਨ ਅਤੇ ਕਿਸ਼ੋਰ ਬੇਖੌਫ ਚੋਰੀ, ਡਾਕਾ ਅਤੇ ਲੁੱਟਾਂ-ਖੋਹਾਂ ਦਾ ਰਸਤਾ ਅਖਤਿਆਰ ਕਰ ਲੈਂਦੇ ਹਨ।  ਇੱਥੇ ਇਹ ਵੀ ਗੱਲ ਸਾਬਤ ਹੁੰਦੀ ਹੈ ਕਿ ਜਿੱਥੇ ਨਸ਼ਿਆਂ ਦੀ ਰੋਕਥਾਮ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾਂ ਕੈਂਪ ਲਗਾਏ ਜਾਂਦੇ ਹਨ ਉਹ ਵੀ ਖ਼ੋਖਲੇ ਸਾਬਤ ਦਿਖਾਈ ਦਿੰਦੇ ਨਜ਼ਰ ਆਂ ਰਹੇ ਹਨ |
 ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ, ਅਨੇਕਾਂ ਘਰਾਂ ਦੇ ਚੁੱਲ੍ਹੇ ਠੰਢੇ ਕਰ ਛੱਡੇ ਹਨ| ਪਰ ਮੌਕੇ ਦੀਆਂ ਸਰਕਾਰਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਕਿਸੇ ਵੀ ਪਰਿਵਾਰ ਦਾ ਚਿਰਾਗ ਬੁਝ ਜਾਵੇਂ, ਉਹ ਤਾਂ ਬੱਸ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿਚ ਮਸਰੂਮ ਹਨ |