ਗੜਸੰਕਰ 23 ਜਨਵਰੀ:- ਪਿਛਲੇ ਮਹੀਨੇ 30 ਦਸੰਬਰ ਨੂੰ ਇਲਾਕੇ ਦੀਆਂ ਬਹੁਤ ਸਾਰੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਡੀ ਐਸ ਪੀ ਦਫ਼ਤਰ ਗੜਸੰਕਰ ਵਿਖੇ ਖੱਬੀਆਂ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਦੀ ਅਗਵਾਈ ਵਿੱਚ ਵਿਸ਼ਾਲ ਤੇ ਰੋਹ ਪੂਰਵਕ ਧਰਨਾ ਲਾਇਆ ਸੀ ਇਸ ਮੌਕੇ ਤੇ ਲੋਕਾਂ ਦੀਆ ਮੁਸ਼ਕਲਾਂ ਨੂੰ ਸੁਨਣ ਲਈ ਮਾਣਯੋਗ ਐਸ਼ ਪੀ ਮੇਜਰ ਸਿੰਘ ਹੁਸ਼ਿਆਰਪੁਰ ਨੇ ਆ ਕੇ ਲੋਕਾਂ ਮਸਲਿਆਂ ਨੂੰ ਗੰਭੀਰਤਾ ਨਾਲ਼ ਵਿਚਾਰਿਆ ਅਤੇ ਕੁਝ ਮਸਲਿਆਂ ਦਾ ਮੋਕੇ ਤੇ ਨਿਪਟਾਰਾ ਕੀਤਾ।
ਵੱਡੀ ਮੰਗ ਜੋ ੳਵਰਲੋਡ ਟਿੱਪਰਾ ਬਾਰੇ ਪੈਂਡਿੰਗ ਸੀ ਉਹ ਵੀ ਅੱਜ ਆਏ ਮਾਣਯੋਗ ਡੀ ਸੀ ਆਸਿਕਾ ਜੈਨ ਵਲੋਂ ਬਿਆਨ ਤੇ ਜਾਰੀ ਕੀਤੇ ਹੁਕਮਾਂ ਦੀ ਸ਼ਲਾਘਾ ਕਰਦਿਆਂ ਸੀ ਪੀ ਆਈ ਐਮ ਦੇ ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭਜੱਲ ਦਰਸ਼ਨ ਸਿੰਘ ਮੱਟੂ ਮਹਿੰਦਰ ਕੁਮਾਰ ਬਢੋਆਣ ਗਰੀਬ ਦਾਸ ਮੋਹਣ ਲ਼ਾਲ ਹਰਭਜਨ ਸਿੰਘ ਰਵਿੰਦਰ ਕੁਮਾਰ ਕਲਭੁਸਨ ਕੁਮਾਰ ਰਾਮਜੀਦਾਸ ਰਮੇਸ਼ ਸਿੰਘ ਕੁਲਵਿੰਦਰ ਸਿੰਘ ਚਹਿਲ ਸੁਭਾਸ਼ ਮੱਟੂ ਗੁਰਚਰਨ ਸਿੰਘ ਨੈਨਵਾ ਕੁਲਵਿੰਦਰ ਸੰਘਾ ਸਾਥੀਆਂ ਨੇ ਕਿਹਾ ਕਿ ਆਸ ਕਰਦੇ ਹਾਂ ਇਹ ਫ਼ੈਸਲਾ ਪੂਰਨ ਤੌਰ ਤੇ ਲਾਗੂ ਹੋਵੇਗਾ।
ਅਸੀਂ ਵਿਸ਼ੇਸ਼ ਤੌਰ ਐਸ਼ ਪੀ ਮੇਜਰ ਸਿੰਘ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਉਪਰੋਕਤ ਸਾਰੀਆਂ ਮੰਗਾਂ ਦੀ ਪੂਰਤੀ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹਦਾਇਤਾਂ ਮੁਤਾਬਕ ਮਾਹਿਲਪੁਰ ਤੋਂ ਜੇਜੋ ਰੋਡ ਤੇ ਨੰਗਲ ਤੋਂ ਗੜਸੰਕਰ ਦੀਆਂ ਸੜਕਾਂ ਦੇ ਵੇਰਵੇ ਪਾ ਕੇ ਸਮਾਂ ਸ਼ਾਮ 7ਵਜੇ ਤੋ ਸਵੇਰੇ 7ਵਜੇ ਤੱਕ ਤਹਿ ਕੀਤਾ ਗਿਆ ਚੈਕਿੰਗ ਲਈ ਵੱਖ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾ ਕੇ ਲੋਕ ਹਿਤਾਂ ਲਈ ਚੰਗਾ ਉਪਰਾਲਾ ਕੀਤਾ ੳਵਰਲੋਡ ਲਈ ਵੀ ਕੰਡੇ ਲਗਾਏ ਜਾਣ ਗੇ ਕਿੰਨਾ ਚੰਗਾ ਹੁੰਦਾ ਜੇ ਕਰ ਲੋਕਲ ਪ੍ਰਸ਼ਾਸ਼ਨ ਸਮੇਂ ਸਿਰ ਇੰਨਾਂ ਮਸਲਿਆਂ ਨੂੰ ਹੱਲ ਕਰਦਾ।
ਗੜ੍ਹਸ਼ੰਕਰ ਤੋ ਨੰਗਲ ਰੋਡ ਤੇ ਟਰੱਕ ਟਿੱਪਰਾ ਦੇ ਲੰਘਣ ਦਾ ਸਮਾ ਸ਼ਾਮ 7 ਤੋ ਸਵੇਰੇ 7 ਤੱਕ ਤਹਿ ਕੀਤਾ
