ਚੰਡੀਗੜ:- "ਜੇਹਾ ਚਿਰੀ ਲਿਖਿਆ  ਤੇਹਾ ਹੁਕਮ ਕਮਾਹਿ  ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ" ਦੇ ਮੁੱਖ ਵਾਕ ਅਨੁਸਾਰ ਪਰਮਾਤਮਾ ਵੱਲੋਂ  ਬਖਸ਼ੀ ਉਮਰ ਭੋਗਕੇ ਸਤਿਕਾਰ ਯੋਗ ਸਰਦਾਰ ਕਰੋੜਾ ਸਿੰਘ ਸਵਰਗਵਾਸ ਹੋ ਗਏ ਸਨ। ਉਹਨਾਂ ਦੇ ਸਪੁੱਤਰ ਜੋ ਕਿ  ਬੁੜੈਲ ਵਿੱਚ ਉਹਨਾਂ ਦੇ ਆਸ਼ੀਰਵਾਦ ਨਾਲ "ਸਿੰਘ ਹਾਰਡਵੇਅਰ ਐਂਡ ਇਲੈਕਟ੍ਰੌਨਕ" ਦੀ ਦੁਕਾਨ ਚਲਾ ਰਹੇ ਹਨ।
 ਸੁਰਿੰਦਰ ਸਿੰਘ ਅਤੇ  ਮਨਜੀਤ ਸਿੰਘ ਦੋਵੇਂ ਬੇਟਿਆਂ ਵੱਲੋਂ ਆਪਣੇ ਪਿਤਾ ਜੀ ਦੀ ਤੀਸਰੀ ਬਰਸੀ ਗੁਰਦੁਆਰਾ ਸਿੰਘ ਸਭਾ ਸੈਕਟਰ 46 ਚੰਡੀਗੜ ਵਿੱਚ ਮਨਾਈ ਗਈ।  ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਵਾਇਆ, ਰਾਗੀ ਜੱਥੇ ਵੱਲੋਂ ਸ਼ਬਦ ਗੁਰਬਾਣੀ ਦਾ  ਕੀਰਤਨ ਕੀਤਾ ਗਿਆ। ਅਰਦਾਸ ਅਤੇ ਮੁੱਖ ਵਾਕ ਬਾਅਦ ਸੰਮੂਹ ਰਿਸ਼ਤੇਦਾਰਾ ਅਤੇ ਸਜਣਾਂ  ਮਿੱਤਰਾਂ ਵੱਲੋਂ ਗੁਰੂਦਵਾਰਾ ਸਾਹਿਬ ਵਿੱਚ ਹਾਜਰੀ ਭਰੀ ਗਈ।
 ਭੋਗ ਦੇ ਬਾਅਦ, ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਲੋਕ ਭਲਾਈ ਮੰਚ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ, ਨਿਰਮਲ ਕੋਰ ਸੇਖੋਂ ਅਤੇ ਜਗਦੀਸ਼ ਕੋਰ ਜੱਗੀ ਵੱਲੋਂ ਸਰਦਾਰ  ਕਰੋੜਾ  ਸਿੰਘ ਦੇ ਬੇਟੇ ਸੁਰਿੰਦਰ ਸਿੰਘ ਨੂੰ ਸਿਰੋਪਾਓ ਪਾਇਆ ਗਿਆ। ਮਨਜੀਤ ਸਿੰਘ ਲੰਗਰ ਦਾ ਪਰਬੰਧ ਦੇਖਣ ਥੱਲੇ ਲੰਗਰ ਹਾਲ ਵਿੱਚ ਗਿਆ ਹੋਇਆ ਸੀ। ਉਸ ਦੀ ਧਰਮਪਤਨੀ ਨੂੰ  ਨਿਰਮਲ ਕੋਰ ਸੇਖੋਂ ਤੇ ਜਗਦੀਸ਼ ਕੋਰ ਜੱਗੀ ਵੱਲੋਂ ਸਿਰੋਪਾਓ ਪਾਇਆ ਗਿਆ।