ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ।
ਗੁਰੂ ਨਾਨਕ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ "ਗਰੀਬ ਦਾ ਮੁੂੰਹ,ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ ,NRI ਵੀਰਾਂ ਦੀ ਮਦਦ ਨਾਲ ਹੜ੍ਹ ਪੀੜਤ ਇਲਾਕਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹਲਕਾ ਅਜਨਾਲਾ ਦੇ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਉਣ ਲਈ ਗੁਰੂ ਸਾਹਿਬ ਜੀ ਦਾ ਓਟ ਆਸਰਾ ਅਰਦਾਸ ਕਰਕੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਤੋਂ ਰਵਾਨਾ ਹੋਈ। ਸੰਸਥਾ ਵਲੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਵੱਧ ਤੋਂ ਵੱਧ ਕੈਂਪ ਲਗਾਏ ਜਾਣੇ ਹਨ। ਸੰਗਤਾਂ ਤਨ,ਮਨ,ਧਨ ਨਾਲ ਆਪਣਾ ਸਹਿਯੋਗ ਜ਼ਰੂਰ ਦੇਣ। ਜਿਹੜੀਆਂ ਸੰਗਤਾਂ ਨੇ ਨਾਲ ਚਲ ਕੇ ਹੱਥੀਂ ਸੇਵਾ ਕਰਨੀ ਹੈ।
ਉਹ ਸਪੰਰਕ ਕਰਕੇ ਸੇਵਾ ਕਰਨ ਆ ਸਕਦੇ ਹਨ। ਇਸ ਮੌਕੇ ਹਾਜ਼ਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਡਾਕਟਰ ਤਰਸੇਮ ਸਿੰਘ, ਡਾਕਟਰ ਬਲਦੇਵ ਸਿੰਘ ਕਾਲਰਾ,ਲੈਬ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ, ਸੰਦੀਪ ਕੌਰ ਪਾਸ਼ਟਾਂ,ਪ੍ਰੀਆ ਨਰੂੜ, ਰਾਜਵੀਰ ਕੌਰ ਪਾਸ਼ਟਾਂ, ਹਰਪ੍ਰੀਤ ਕੌਰ, ਬਲਜੀਤ ਸਿੰਘ ਬਿੱਲਾ ਅਜਨੋਹਾ,ਉਂਕਾਰ ਸਿੰਘ ਨਰੂੜ,ਨਿਰਮਲ ਸਿੰਘ ,ਪੰਚ ਮਨਪ੍ਰੀਤ ਸਿੰਘ ਨਰੂੜ, ਬਰਿੰਦਰ ਸਿੰਘ,ਲੰਬਰਦਾਰ ਪਰਮਜੀਤ ਸਿੰਘ ਜਲਵੇਹੜਾ, ਸੁਰਿੰਦਰ ਪਾਲ ਸਿੰਘ ਅਜਨੋਹਾ, ਅਮਰਜੀਤ ਸਿੰਘ ਬਿੱਲਾ ਕੁਕੋਵਾਲ, ਸੰਤੋਖ ਸਿੰਘ ਅਜਨੋਹਾ, ਜਗਦੀਸ਼ ਸਿੰਘ ਕੁਕੋਵਾਲ, ਸੁਖਵਿੰਦਰ ਸਿੰਘ ਖਾਲਸਾ ਅਜਨੋਹਾ, ਜੋਬਨਪ੍ਰੀਤ ਸਿੰਘ,ਵਿਪਨ ਕੁਮਾਰ ਪੰਚਨੰਗਲਾ,ਜੂਝਾਰ ਸਿੰਘ ਨਰੂੜ ਆਦਿ।
ਸੰਸਥਾ ਦੀ ਟੀਮ ਹੜ੍ਹ ਪੀੜਤ ਇਲਾਕਾ ਅਜਨਾਲਾ ਵਿਖੇ ਮੈਡੀਕਲ ਕੈਂਪਾਂ ਲਈ ਪਿੰਡ ਨਰੂੜ ਤੋਂ ਰਵਾਨਾ ਹੋਈ ਖਾਲਸਾ ਅਜਨੋਹਾ
