ਗੜਸੰਕਰ 7 ਮਾਰਚ 2026:- ਅੱਜ ਸੀਪੀਆਈ ਐਮ ਦੇ ਲੰਬਾ ਸਮਾਂ ਸੁਬਾਈ ਸਕੱਤਰੇਤ ਮੈਂਬਰ ਤੇ ਸੀ ਆਈ ਟੀ ਯੂ ਕੇਂਦਰੀ ਮੀਤ ਪ੍ਰਧਾਨ ਰਹੇ ਕਾਮਰੇਡ ਰੁਘਨਾਥ ਸਿੰਘ ਦੀ ਛੇਵੀਂ ਬਰਸੀ ਵਿਸ਼ਵਕਰਮਾ ਮੰਦਰ ਅੱਡਾ ਝੂੰਗੀਆਂ ਬੀਣੇਵਾਲ ਵਿਖੇ ਭੈਣ ਨਿਰਮਲਾ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਮੌਕੇ ਪਾਰਟੀ ਦੇ ਸੁਬਾਈ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਘੂਨਾਥ ਸਿੰਘ ਵਿਦਿਆਰਥੀ ਜੀਵਨ ਤੋ ਲੈ ਕੇ ਆਪਣੇ ਆਖ਼ਰੀ ਸਾਹਾਂ ਤੱਕ ਪਾਰਟੀ ਦੇ ਝੰਡੇ ਨੂੰ ਉੱਚਾ ਰੱਖਦਿਆ।
ਹੋਇਆ ਮਜਦੂਰਾਂ ਕਿਸਾਨਾਂ ਵਿਦਿਆਰਥੀਆਂ ਤੇ ਮੁਲਾਜਮਾਂ ਦੀ ਲੜਾਈ ਨੂੰ ਆਗੂ ਰੋਲ ਦਿੰਦਿਆ ਲੜਦਾ ਰਿਹਾ। ਅੱਜ ਜਦ ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰ ਰਹੀ ਹੈ ਜੋ ਕਿਸਾਨਾਂ ਦਾ ਅਤੇ ਸਹਾਇਕ ਧੰਦੇ ਕਰਨ ਵਾਲੇ ( ਮੁਰਗੀ ਪਾਲਣ, ਮੱਛੀ ਪਾਲਣ, ਡਾਇਰੀ ਫਾਰਮ ਆਦਿ) ਧੰਦਿਆ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਕੇਂਦਰ ਵਲੋਂ ਮਨਰੇਗਾ ਕਾਨੂੰਨ ਨੂੰ ਪੇਤਲਾ ਕਰ ਕੇ 125 ਦਿਨਾਂ ਦੀ ਗੱਲ ਕਰ ਕੇ ਮਜ਼ਦੂਰ ਲੋਕਾਂ ਨਾਲ ਛਿਲਾਵਾ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਨੇ ਕਿਰਤ ਕਾਨੂੰਨ ਨੂੰ ਵੀ ਪੇਤਲਾ ਕਰ ਕੇ ਚਾਰ ਕੋਡਾ ਵਿਚ ਬਦਲ ਕੇ 8 ਘੰਟੇ ਦੀ ਦਿਹਾੜੀ ਨੂੰ 12 ਦੀ ਦਿਹਾੜੀ ਘੰਟੇ ਕਰ ਦਿੱਤਾ ਹੈ। ਸਰਕਾਰ ਵਲੋਂ ਬੀਜ (ਸੀਡ) ਬਿੱਲ ਲਿਆ ਕੇ ਕਿਸਾਨਾਂ ਨੂੰ ਆਪਣੇ ਮੰਨ ਪਸੰਦ ਦੀ ਫ਼ਸਲ ਬੀਜਣ ਤੋਂ ਰੋਕਿਆ ਜਾਵੇਗਾ। ਕੇਂਦਰ ਸਰਕਾਰ ਆਪਣੇ ਕੋਰਪੋਰੇਟ ਪੱਖੀ ਕੰਪਨੀਆ ਨੂੰ ਖੇਤੀ ਅੰਦਰ ਮੁਨਾਫ਼ਾ ਦੇਣ ਲਈ ਖੁੱਲ੍ਹੀ ਛੁੱਟੀ ਦੇ ਰਹੇ ਹਨ ਅਤੇ ਆਪਣੇ ਮੰਨ ਮਰਜ਼ੀ ਦੀਆ ਫਸਲਾਂ ਬਿਜਵਾਉਣ ਲਈ ਮਜਬੂਰ ਕਰਨਗੇ।
ਇਸ ਮੌਕੇ ਸੀ ਪੀ ਆਈ ਐੱਮ ਦੇ ਜਿਲ੍ਹਾ ਸਕੱਤਰ ਅਤੇ ਸੂਬਾਈ ਸਕਤਰੇਤ ਮੈਂਬਰ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਬਿਜਲੀ ਐਕਟ 2025 ਲਿਆ ਕਿ ਕੇਂਦਰ ਸਰਕਾਰ ਲੋਕਾਂ ਨੂੰ ਮਿਲ ਰਹੀਆਂ ਬਿਜਲੀ ਸਹੂਲਤਾਂ ਤੋਂ ਵਾਂਝਾ ਕਰ ਰਹੀ ਹੈ ਅਤੇ ਮੀਟਰ ਪ੍ਰੀ ਪੇਡ ਕਰ ਕੇ ਮੋਬਾਈਲ ਸਿਮ ਦੀ ਤਰਾਂ ਲੋਕਾਂ ਤੋਂ ਪੈਸੇ ਲੁੱਟਣ ਲਈ ਆਪਣੇ ਮਿੱਤਰ ਕਾਰਪੋਰੇਟਾ ਨੂੰ ਵੇਚ ਰਹੀ ਹੈ। ਪੰਜਾਬ ਸਰਕਾਰ ਵਲੋਂ ਜੋ ਨਸ਼ਿਆਂ ਵਿਰੁੱਧ ਮੁਹਿਮ ਚਲਾਈ ਹੈ ਸਰਕਾਰ ਉਸ ਵਿੱਚ ਬੁਰੀ ਤਰਾਂ ਫ਼ੇਲ ਹੋ ਚੁੱਕੀ ਹੈ।
ਗੈਂਗਸਟਰਾਂ ਵਿਰੁੱਧ ਮੁਹਿਮ ਪ੍ਰਹਾਰ ਮੁਹਿਮ ਵਿੱਚ ਵੀ ਸਰਕਾਰ ਬੁਰੀ ਤਰ੍ਹਾਂ ਫਸਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਸਰਕਾਰ ਵਲੋਂ ਪੁਲਿਸ ਨੂੰ ਦਿੱਤੀਆ ਖੁੱਲੀਆਂ ਛੁੱਟੀਆਂ ਕਾਰਨ ਅਦਾਲਤ ਦਾ, ਜਲਾਦ ਦਾ ਤੇ ਪੁਲਿਸ ਦਾ ਤਿੰਨੇ ਕੰਮ ਨਿਭਾ ਰਹੀ ਹੈ। ਪੁਲਿਸ ਦਾ ਕੰਮ ਮੁਰਜਮ ਨੂੰ ਅਦਾਲਤ ਵਿਚ ਪੇਸ਼ ਕਰਨਾ ਹੁੰਦਾ ਅਤੇ ਅਦਾਲਤ ਦਾ ਕੰਮ ਮੁਰਜਮ ਨੂੰ ਸਜਾ ਦੇਣਾ ਹੁੰਦਾ ਨਾ ਕੇ ਪੁਲਿਸ ਦਾ । ਇਸ ਮੌਕੇ ਪਾਰਟੀ ਸੂਬਾਈ ਸਕਤਰੇਤ ਮੈਂਬਰ ਜਤਿੰਦਰ ਪਾਲ ਸਿੰਘ, ਦਰਸ਼ਨ ਸਿੰਘ ਮੱਟੂ ਨੇ ਕਿਹਾ ਕੇ 11 ਮਾਰਚ ਤੋਂ ਜੋ ਪਾਰਟੀ ਦਾ ਕੇਂਦਰੀ ਜਥਾ ਚਾਰ ਬਿੱਲਾਂ ਵਿਰੁਧ ਤੇ ਅਮਰੀਕਾ ਨਾਲ ਕਿਤੇ ਸਮਝੌਤਿਆ ਦੇ ਵਿਰੋਧ ਚ ਤਰਨ ਤਾਰਨ ਤੋਂ ਸ਼ੁਰੂ ਹੁੰਦਿਆ 13 ਮਾਰਚ ਨੂੰ ਗੜ੍ਹਸ਼ੰਕਰ 12 ਵਜੇ ਪਹੁੰਚੇਗਾ, ਉਸਦਾ ਪੁਰਜ਼ੋਰ ਸਵਾਗਤ ਕੀਤਾ ਜਾਏਗਾ।
ਇਸਤਰੀ ਸਭਾ ਦੇ ਪੰਜਾਬ ਦੇ ਪ੍ਰਧਾਨ ਸੁਭਾਸ਼ ਮੱਟੂ ਤੇ ਅਗਨਵਾੜੀ ਦੀ ਸਟੇਟ ਆਗੂ ਕ੍ਰਿਸ਼ਨਾ ਦੇਵੀ ਨੇ ਕਿਹਾ ਇਹਨਾਂ ਸੰਘਰਸ਼ਾਂ ਵਿੱਚ ਔਰਤਾਂ ਵੱਧ ਚੜ ਕੇ ਹਿੱਸਾ ਲੈਣਗੀਆ। ਇਸ ਮੌਕੇ ਰਜਿੰਦਰ ਕੌਰ, ਸੁਰਜੀਤ ਢੇਰ, ਮਾਸਟਰ ਪ੍ਰੇਮ ਸਿੰਘ ਰੱਕੜ, ਰਾਮ ਜੀ ਦਾਸ ਚੌਹਾਨ, ਮਹਾਂ ਸਿੰਘ ਰੌੜੀ, ਰਮੇਸ਼ ਧੀਮਾਨ, ਸੁਲਿੰਦਰ ਚੁੰਬਰ, ਨੀਲਮ ਬਢੋਆਣ, ਗਰੀਬਦਾਸ, ਮੋਹਨਲਾਲ, ਗਰਧਾਰੀ ਲਾਲ, ਕਲਭੂਸ਼ਣ ਕੁਮਾਰ, ਅਮਨ, ਰੋਸ਼ਨ ਲਾਲ, ਗੁਰਚਰਨ ਨੈਣਵਾਂ ਆਦਿ ਲੀਡਰ ਹਾਜ਼ਰ ਹੋਏ। ਇਸ ਮੌਕੇ ਭੈਣ ਨਿਰਮਲਾ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ ਤੇ ਸਟੇਜ ਦੀ ਬਾਖੂਬੀ ਕਾਰਵਾਈ ਮਹਿੰਦਰ ਕੁਮਾਰ ਬਢੋਆਣ ਨੇ ਨਿਭਾਈ।
ਸੀ ਪੀ ਆਈ ਐਮ ਦੇ ਲੰਬਾ ਸਮਾ ਰਹੇ ਸੂਬਾਈ ਆਗੂ ਕਾਮਰੇਡ ਰਘੂਨਾਥ ਸਿੰਘ ਦੀ ਛੇਵੀ ਬਰਸੀ ਬੀਣੇਵਾਲ ਵਿਖੇ ਮਨਾਈ ਗਈ
