ਰਤੀਆ 22 ਨਵੰਬਰ:- ਰਤੀਆ ਦੇ ਪਹਿਲੇ ਮਹਾਨ ਸ਼ਹੀਦ ਦਵਿੰਦਰ ਸਿੰਘ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਖਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਵਿਖੇ ਸ਼ਰਧਾਂਜਲੀ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਪ੍ਰਿੰਸੀਪਲ ਡਾ. ਸੁਮਿੱਤਰਾ ਸਾਂਗਵਾਨ ਨੇ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਹੀਦ ਨੂੰ ਉਨ੍ਹਾਂ ਦੀ ਤਸਵੀਰ 'ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ, ਕਾਲਜ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਸ਼ਹੀਦ ਦੇਵਿੰਦਰ ਸਿੰਘ ਦੀ ਜੀਵਨੀ ਪੜ੍ਹੀ। ਆਪਣੇ ਸੰਬੋਧਨ ਵਿੱਚ, ਕਾਲਜ ਪ੍ਰਿੰਸੀਪਲ ਡਾ. ਸੁਮਿੱਤਰਾ ਸਾਂਗਵਾਨ ਨੇ ਕਿਹਾ ਕਿ ਸ਼ਹੀਦ ਦਵਿੰਦਰ ਸਿੰਘ ਵਰਗੇ ਲੋਕ ਨਾ ਸਿਰਫ਼ ਆਪਣੇ ਮਾਪਿਆਂ ਅਤੇ ਇਲਾਕੇ ਲਈ, ਸਗੋਂ ਪੂਰੇ ਦੇਸ਼ ਲਈ ਸਨਮਾਨ ਲਿਆਉਂਦੇ ਹਨ।
ਜਿਸ ਤਰ੍ਹਾਂ ਉਨ੍ਹਾਂ ਨੇ ਅਤਿਅੰਤ ਬਹਾਦਰੀ ਦਿਖਾਈ ਅਤੇ ਅੱਤਵਾਦੀ ਹਾਜੀ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਲੜ੍ਹਾਈ ਲੜਦਿਆਂ ਦੋ ਨੂੰ ਢੇਰ ਕਰਕੇ ਖੁਦ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸ਼ਹੀਦ ਦਵਿੰਦਰ ਤੋਂ ਪ੍ਰੇਰਨਾ ਲੈਣ ਅਤੇ ਆਪਣੇ ਖੇਤਰ, ਰਾਜ ਅਤੇ ਦੇਸ਼ ਲਈ ਕੁਝ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਪ੍ਰੋ: ਵਰੁਣ ਬਜਾਜ, ਡਾ: ਬੀਰਬਲ ਸਿੰਘ, ਪ੍ਰੋ: ਸੁਰਿੰਦਰ ਸਭਰਵਾਲ, ਡਾ: ਪ੍ਰਵੀਨ ਧਨਖੜ, ਮੈਡਮ ਅੰਜਲੀ, ਸੰਜੀਵ ਕੁਮਾਰ, ਅਮਿਤ ਕੁਮਾਰ, ਅਤੇ ਹੋਰ ਬਹੁਤ ਸਾਰੇ ਵਿਦਿਆਰਥੀ ਹਾਜ਼ਰ ਸਨ।
ਸ਼ਹੀਦ ਦਵਿੰਦਰ ਸਿੰਘ ਦੀ ਕੁਰਬਾਨੀ ਨੇ ਨਾ ਸਿਰਫ਼ ਇਲਾਕੇ ਲਈ ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਡਾ ਸਾਂਗਵਾਨ
