ਚੰਡੀਗੜ੍ਹ- ਇਹ ਕੈਂਪ ਲਾਇਨਜ਼ ਲਾਇਨਜ਼ ਕਲੱਬ ਮੁਹਾਲੀ ਦਿਸ਼ਾ ਅਤੇ ਲਿਓ ਕਲੱਬ ਮੁਹਾਲੀ ਸਮਾਇਲਿੰਗ ਦੁਆਰਾ ਸਾਂਝੇ ਤੌਰ ਤੇ ਸੰਗਠਿਤ ਕੀਤਾ ਗਿਆ ਸੀ। ਇਹ ਕੈਂਪ ਜਿੰਨੀ ਹਸਪਤਾਲ ਸੈਕਟਰ 69 ਦੇ ਸਹਿਯੋਗ ਨਾਲ  ਐਮ ਸੀ ਐਮ ਡੀ ਏ ਵੀ ਕਾਲਜ ਸੈਕਟਰ-36 ਵਿਖੇ ਲਗਾਇਆ ਗਿਆ।
ਡਾਕਟਰਾਂ ਦੀਆਂ ਕੀਮਤੀ ਸੇਵਾਵਾਂ ਲਈ ਜਿੰਨੀ ਹਸਪਤਾਲ ਦੇ ਡਾ: ਹਰਜੋਬਨ ਸਿੰਘ (ਆਰਥੋਪੈਡਿਕਸ ਅਤੇ ਜੁਆਇੰਟ ਰਿਪਲੇਸਮੈਂਟ ਮਾਹਰ)  ਡਾ  ਨੀਤਿਕਾ ਥਾਪਰ (ਡਾਇਟੀਸ਼ਿਅਨ), ਡਾ: ਦੀਪਿਕਾ ਗੁਪਤਾ (ਇਸਤਰੀ ਰੋਗ ਵਿਸ਼ੇਸ਼ਗਯ), ਡਾ: ਸਿਮਰਨਪ੍ਰੀਤ ਕੌਰ (ਜਨਰਲ ਮੈਡੀਸਨ) ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਲਾਇਨ ਤੇਜਿੰਦਰ ਕੌਰ ਪ੍ਰਧਾਨ ਅਤੇ ਲਾਇਨ ਕੰਵਲਪ੍ਰੀਤ ਕੌਰ ਸਕੱਤਰ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਦੇ ਯੋਗਦਾਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਲੀਓ ਕਲੱਬ ਮੁਹਾਲੀ ਸਮਾਇਲਿੰਗ ਦੇ ਲਿਓ ਆਯੂਸ਼ ਭਾਸੀਨ ਪ੍ਰਧਾਨ ਦੇ ਨਾਲ-ਨਾਲ ਲੀਓ ਅਗਮਜੋਤ, ਲੀਓ ਗਗਨਦੀਪ ਸਿੰਘ, ਅਤੇ ਲੀਓ ਮਨਨ ਠਾਕੁਰ ਵਲੋਂ ਇਸ ਸਮਾਗਮ ਵਿੱਚ ਵਿਸ਼ੇਸ਼  ਯੋਗਦਾਨ ਪਾਇਆ ਗਿਆ।
ਲਿਓ ਅਗਾਮਜੋਤ ਕੌਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਦਸਿਆ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਇਸ ਕੈਂਪ ਦੀ ਸਫਲਤਾ ਵਿਚ ਸੇਵਾ ਦੀ ਸੁਹਿਰਦ ਯਤਨਾਂ ਨੂੰ ਨਿਭਾਇਆ ਗਿਆ।
ਸਾਨੂੰ ਇਹ ਦੱਸਣ ਵਿਚ ਮਾਣ ਹੈ ਕਿ ਕੈਂਪ ਵਿੱਚ 250+ ਰਜਿਸਟਰੇਸ਼ਨਾਂ ਦੀ ਸਫਲ ਸਿਹਤ ਜਾਂਚ ਕੀਤੀ ਗਈ। ਇਸ ਕੈਂਪ ਨੂੰ ਸਫਲਤਾਪੂਰਵਕ ਪੂਰਾ ਕਰਵਾਉਣ ਲਈ ਕਾਲਜ ਪ੍ਰਿੰਸੀਪਲ ਅਤੇ ਕਨਵੀਨਰ ਡਾ. ਨੀਨਾ ਸ਼ਰਮਾ, ਕੋਰਡੀਨੇਟਰ ਹੈਲਥ ਕਮੇਟੀ ਡਾ. ਸਰਬਜੀਤ ਕੌਰ ਅਤੇ ਡਾ. ਪੁਰਨੀਮਾ ਭੰਡਾਰੀ, ਐਨ.ਐਸ.ਐਸ. ਪ੍ਰੋਗਰਾਮ ਆਫ਼ਿਸਰ ਡਾ. ਮੀਨਾਕਸ਼ੀ ਰਾਣਾ, ਐਕਟੀਵਿਟੀ ਕੋਰਡੀਨੇਟਰ ਆਸ਼ੀਸ਼ ਮੁੱਦਗਲ ਅਤੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਹ ਕੈਂਪ ਟੀਮ ਵਰਕ ਦੇ ਸਹਿਯੋਗ ਨਾਲ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ।