ਗੜ੍ਹਸ਼ੰਕਰ 26 ਅਕਤੂਬਰ- ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵੀ ਪਹਿਲੀਆਂ ਚੋਣਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਸ਼ਾਨਦਾਰ ਢੰਗ ਨਾਲ ਜਿੱਤੇਗੀ। ਜਦੋਂ ਕਿ ਇਸ ਮੌਕੇ ਹਲਕੇ ਦੇ ਆਪ ਆਗੂ ਤੇ ਵਰਕਰਾਂ ਦਾ ਇਕੱਠ ਦੇਖਣ ਨੂੰ ਮਿਲਿਆ।
ਇਹ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਗੜ੍ਹਸ਼ੰਕਰ ਤੋਂ ਡਿਪਟੀ ਸਪੀਕਰ ਅਤੇ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਆਪਣੇ ਵਰਕਰਾਂ ਸਮੇਤ ਤਰਨਤਾਰਨ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਆਮ ਵਰਗ ਦੇ ਲੋਕਾਂ ਦੀ ਸਰਕਾਰ ਹੈ।
ਪਿਛਲੇ ਸਾਢੇ ਤਿੰਨ ਸਾਲਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਕੀਤੇ ਲੋਕ ਪੱਖੀ ਕਾਰਜ ਕਰਨ 'ਚ ਪੰਜਾਬ ਸਰਕਾਰ ਨਾਲ ਪੱਕੇ ਤੌਰ ਤੇ ਜੁੜ ਚੁੱਕੇ ਹਨ । ਜਿਸ ਨਾਲ ਪੰਜਾਬ ਦੇ ਲੋਕ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੁਆਰਾ ਕੀਤੇ ਹੋਏ ਕੰਮਾਂ ਤੋਂ ਲੋਕ ਬਹੁਤ ਖੁਸ਼ ਹਨ।
ਇਹਨਾਂ ਕਿਹਾ ਕਿ ਇਸ ਚੋਣ ਵਿੱਚ ਸਾਡੀਆਂ ਜੋ ਵੀ ਡਿਊਟੀਆਂ ਬਣਦੀਆ ਹਨ ਉਸ ਨੂੰ ਅਸੀਂ ਸਾਰੇ ਰਲ ਮਿਲ ਕੇ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਅਤੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਦਿਨ ਰਾਤ ਮਿਹਨਤ ਕਰਾਂਗੇ। ਉਨ੍ਹਾਂ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਆਪਣੀ ਲੜਾਈ ਜ਼ਿਮਨੀ ਚੋਣ ਹੀ ਨਹੀਂ ਬਲਕਿ ਅੱਗੇ ਵੀ ਜਾਰੀ ਰਹੇਗੀ।
ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਨ ਸਭਾ ਹਲਕਾ ਤਰਨਤਾਰਨ ਤੋ ਉਮੀਦਵਾਰ ਵੱਡੇ ਫਰਕ ਨਾਲ ਜਿੱਤਣਗੇ। ਇਸ ਮੌਕੇ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਚੇਅਰਮੈਨ ਬਲਦੀਪ ਸਿੰਘ ਸੈਣੀ, ਸੰਗਠਨ ਇੰਚਾਰਜ ਅਤੇ ਓ.ਐਸ.ਡੀ ਚਰਨਜੀਤ ਸਿੰਘ ਚੰਨੀ, ਯੂਥ ਪ੍ਰਧਾਨ ਪ੍ਰਿੰਸ ਚੌਧਰੀ , ਸੁਖਦੇਵ ਸਿੰਘ ਢਾਡਾ ਖੁਰਦ, ਸਰਪੰਚ ਦਲਜੀਤ ਸਿੰਘ ਸੈਲਾ ਕਲਾਂ, ਅਵਤਾਰ ਸਿੰਘ ਨਮੋਲੀਆਂ, ਗੁਰਮੀਤ ਟਿੱਬੀਆ, ਸਰਪੰਚ ਗੁਲਸ਼ਨ ਠਾਕੁਰ ਖੁਸ਼ੀ ਪੱਦੀ, ਪਰਮਜੀਤ ਕੌਰ ਚਾਂਦਸੂ ਜੱਟਾਂ, ਸਰਪੰਚ ਅਸ਼ੋਕ ਸੌਲੀ, ਪ੍ਰਧਾਨ ਐਸ.ਸੀ ਵਿੰਗ ਸਤਵੀਰ ਸਿੰਘ, ਸਰਪੰਚ ਰਣਦੀਪ ਸਿੰਘ ਨਾਜਰਪੁਰ, ਹਰਜਿੰਦਰ ਸਿੰਘ ਧੰਜਲ, ਪਰਵੀਨ ਕੁਮਾਰ, ਸਮੇਤ ਅਤੇ ਕਈ ਹੋਰ ਪਾਰਟੀ ਵਰਕਰ ਅਤੇ ਸੀਨੀਅਰ ਆਗੂ ਸ਼ਾਮਲ ਸਨ।
ਪੰਜਾਬ ਦੇ ਲੋਕ ਮੁੱਖ ਮੰਤਰੀ ਦੁਆਰਾ ਕੀਤੇ ਵਿਕਾਸ ਕੰਮਾ ਤੇ ਮੋਹਰ ਲਗਾਉਣਗੇ
