ਹੁਸ਼ਿਆਰਪੁਰ:- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ।
ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦਸਿਆ ਕਿ ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ।
ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ "ਗਰੀਬ ਦਾ ਮੁੂੰਹ,ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ ਨਿਰਮਲ ਕੁਟੀਆ 108 ਸੰਤ ਮਈਆ ਦਾਸ ਜੀ ਪਿੰਡ ਬੱਡੋਂ ਵਿਖੇ ਸਲਾਨਾ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਤੇ 43 ਵਾਂ ਸਵੈ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਬਲੱਡ ਬੈਂਕ ਟੀਮ IMA ਬਲੱਡ ਬੈਂਕ ਹੁਸ਼ਿਆਰਪੁਰ ਨੂੰ 35 ਸਵੈ ਇੱਛੁਕ ਬੀਬੀਆਂ ਅਤੇ ਭਾਈਆਂ ਨੇ ਖੂਨਦਾਨ ਕੀਤਾ। ਬਾਬਾ ਗੁਰਚਰਨ ਸਿੰਘ ਜੀ ਵੱਲੋਂ ਸੰਸਥਾ ਦੀ ਅਤੇ ਬਲੱਡ ਬੈਂਕ ਟੀਮ ਨੂੰ ਸਨਮਾਨਿਤ ਕੀਤਾ ਗਿਆ। "ਖੂਨਦਾਨ ਮਹਾਦਾਨ, ਆਓ ਖੂਨਦਾਨ ਕਰੀਏ" ਇਸ ਮੌਕੇ ਹਾਜ਼ਰ ਬਾਬਾ ਗੁਰਚਰਨ ਸਿੰਘ ਜੀ ਬੱਡੋਂ, ਬਾਬਾ ਭੂਪਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਸੰਸਥਾ ਮੈਂਬਰ ਅਮਰਦੀਪ ਸਿੰਘ ਪੈਂਟਾ ਖਾਲਸਾ, ਨਰਿੰਦਰ ਸਿੰਘ, ਸਤਨਾਮ ਸਿੰਘ ਅਜਨੋਹਾ, ਰਾਜੀਵ ਭਾਰਗਵ, ਗੁਰਮੀਤ ਸਿੰਘ, ਅਮਨ ਪਰਮਾਰ, ਜੱਸ ਮਨੀ, ਇਕਬਾਲ ਸਿੰਘ ਬਾਵਾ, ਦਿਲਪ੍ਰੀਤ ਸਿੰਘ ਹਰਦੀਪ ਸਿੰਘ ਬੱਡੋਂ ਗੁਰਵਿੰਦਰ ਸਿੰਘ, ਕੀਰਤਨ ਸਿੰਘ, ਜਗਤਾਰ ਸਿੰਘ ਰਾਜਾ, ਕੁਲਦੀਪ ਸਿੰਘ, ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ।
ਸੰਸਥਾ ਵਲੋਂ ਨਿਰਮਲ ਕੁਟੀਆ ਪਿੰਡ ਬੱਡੋਂ ਵਿਖੇ 43 ਵਾਂ ਸਵੈ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ ਖਾਲਸਾ ਅਜਨੋਹਾ
