ਗੜਸ਼ੰਕਰ- ਅੱਜ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦੇ ਦਫਤਰ ਗੜਸ਼ੰਕਰ ਵਿਖੇ ਵਪਾਰ ਵਿੰਗ ਹਲਕਾ ਗੜ੍ਹਸ਼ੰਕਰ ਦੇ ਪ੍ਰਧਾਨ ਵਿਨੋਦ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਵਪਾਰ ਵਿੰਗ ਦੀ ਮੀਟਿੰਗ ਹੋਈ ਜਿਸ ਵਿੱਚ ਵਪਾਰ ਨਾਲ ਸੰਬੰਧਿਤ ਤੇ ਵਪਾਰੀਆ ਦੀਆ ਸਮੱਸਿਆ ਬਾਰੇ ਵਿਚਾਰ ਵਿਟਾਦਰਾ ਕੀਤਾ ਗਿਆ।
ਇਸ ਮੋਕੇ ਤੇ ਸਰਦਾਰ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਮੀਟਿੰਗ ਵਿੱਚ ਸੰਬੋਧਨ ਕਰਦਿਆ ਕਿਹਾ ਕਿ ਵਪਾਰੀਆ ਦੀਆ ਵਪਾਰ ਨਾਲ ਸੰਬੰਧਿਤ ਸਾਰੀਆ ਸਮੱਸਿਆਵਾ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਟ੍ਰੇਡ ਵਿੰਗ ਦੇ ਸਟੇਟ ਸੈਕਟਰੀ ਅਮਿਤ ਨਾਗੀ ,ਜਿਲਾ ਟ੍ਰੇਡ ਵਿੰਗ ਦੇ ਪ੍ਰਧਾਨ ਦਰੀਪਣ ਸੈਣੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੋਕੇ ਤੇ ਸਟੇਟ ਵਿੰਗ ਦੇ ਸੈਕਟਰੀ ਅਮਿਤ ਨਾਗੀ,ਟ੍ਰੇਡ ਵਿੰਗ ਦੇ ਜਿਲਾ ਪ੍ਰਧਾਨ ਦਰੀਪਣ ਸੈਣੀ ਅਤੇ ਹਲਕਾ ਗੜ੍ਹਸ਼ੰਕਰ ਦੇ ਟ੍ਰੇਡ ਵਿੰਗ ਦੇ ਪ੍ਰਧਾਨ ਵਿਨੋਦ ਕੁਮਾਰ ਸੋਨੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇ ਤੇ ਚਰਨਜੀਤ ਸਿੰਘ ਚੰਨੀ ਓ ਐਸ ਡੀ ਅਤੇ ਹਲਕਾ ਗੜ੍ਹਸ਼ੰਕਰ ਦੇ ਸੰਗਠਨ ਇੰਚਾਰਜ,ਬਲਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਤੇ ਹੋਰ ਸਖਸੀਅਤਾ ਹਾਜ਼ਰ ਸਨ।
ਵਪਾਰ ਵਿੰਗ ਦੇ ਅਹੁਦੇਦਾਰਾ ਨੂੰ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਵੱਲੋ ਕੀਤਾ ਸਨਮਾਨਿਤ
