ਪਟਿਆਲਾ, 29 ਅਕਤੂਬਰ : ਸਿਹਤ ਵਿਭਾਗ ਦੇ ਹੁਕਮ ਮੁਤਾਬਕ ਹੁਣ ਪ੍ਰਾਈਵੇਟ ਹਸਪਤਾਲਾਂ ਦੀ ਏਲਿਸਾ ਰਿਪੋਰਟ ਨੂੰ ਕਨਫਰਮ ਮੰਨਿਆ ਜਾਵੇਗਾ ਅਤੇ ਉਸਤੇ ਤੁਰੰਤ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ। ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਪਾਜ਼ਿਟਿਵ ਆਏ ਮਰੀਜ਼ਾਂ ਦੇ ਘਰ ਦੇ ਆਲੇ ਦੁਆਲੇ ਦਵਾਈ ਦਾ ਸਪ੍ਰੇ ਵੀ ਯਕੀਨੀ ਬਣਾਇਆ ਜਾਵੇ ਅਤੇ ਇਲਾਕੇ ਵਿੱਚ ਸਰਵੇ ਟੀਮ ਵੀ ਭੇਜੀ ਜਾਵੇ। ਇਸੇ ਸਮੇਂ ਸ਼ਹਿਰ ਵਿੱਚ ਡੇਂਗੂ ਦੇ ਵਧਦੇ ਕੇਸਾਂ ਕਾਰਨ ਸਿਹਤ ਵਿਭਾਗ ਦੀ ਸਿਰਦਰਦੀ ਵੀ ਵਧਦੀ ਜਾ ਰਹੀ ਹੈ । 6 ਨਵੇਂ ਕੇਸ ਮਿਲਣ ਮਗਰੋਂ ਡੇਂਗੂ ਪੀੜਤਾਂ ਦੀ ਗਿਣਤੀ 749 ਦੇ ਆਂਕੜੇ 'ਤੇ ਪਹੁੰਚ ਗਈ ਹੈ। ਇਸ ਸੰਖਿਆ ਨੂੰ ਵੇਖਦਿਆਂ ਸਿਹਤ ਵਿਭਾਗ ਨੇ ਇੱਕ ਵਿਸ਼ੇਸ਼ ਟੀਮ ਦਾ ਗਠਨ ਵੀ ਕੀਤਾ ਹੈ। ਸਥਿਤੀ ਦਾ ਖ਼ੁਦ ਜਾਇਜ਼ਾ ਲੈਣ ਲਈ ਸਿਹਤ ਵਿਭਾਗ ਦੀ ਡਾਇਰੈਕਟਰ ਆਦਰਸ਼ ਪਾਲ ਕੌਰ ਨੇ ਆਪਣੀ ਟੀਮ ਦਾ ਨਾਲ ਕੁਝ ਇਲਾਕਿਆਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਗੁਰੂ ਨਾਨਕ ਨਗਰ, ਗੁਰਬਖਸ਼ ਕਲੋਨੀ, ਪੁਰਾਣੀ ਸਬਜ਼ੀ ਮੰਡੀ, ਜੁਝਾਰ ਨਗਰ ਅਤੇ ਰਾਘੋਮਜਰਾ ਸ਼ਾਮਲ ਹਨ। ਸਿਹਤ ਵਿਭਾਗ ਜਿਥੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰ ਰਿਹਾ ਹੈ ਉਥੇ ਚਿਤਾਵਨੀ ਵਿਚ ਦਿੱਤੀ ਹੈ ਕਿ ਜਿੱਥੇ ਦੇਂਗੁ ਲਾਰਵਾ ਵਾਰ ਵੀ ਮੀਲ ਤੇਜਾ ਹੈ, ਉਥੋਂ ਦੇ ਪਟਿਆਲਾ ਦੇ ਚਲਾਨ ਵੀ ਕੱਟੇ ਜਾਣਗੇ ਤਰ ਇਸਦੀ ਸੂਚਨਾ ਸਿਹਤ ਵਿਭਾਗ ਨੂੰ ਦੇਣਾ ਲਾਜ਼ਮੀ ਹੋਵੇਗ।