ਮਾਹਿਲਪੁਰ, (8 ਅਪ੍ਰੈਲ)  ਦੋਆਬਾ ਸਾਹਿਤ ਸਭਾ ਰਜਿਸਟਰਡ ਗੜਸ਼ੰਕਰ ਦੀ ਅਪ੍ਰੈਲ ਮਹੀਨੇ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਦਫਤਰ ਗਾਂਧੀ ਪਾਰਕ ਵਿਖੇ ਪ੍ਰਿੰਸੀਪਲ ਡਾਕਟਰ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਾਲ 2023-24 ਦੌਰਾਨ ਹੋਈਆਂ ਸਾਹਿਤਕ ਗਤੀਵਿਧੀਆਂ ਅਤੇ ਆਮਦਨ ਤੇ ਖਰਚੇ ਦਾ ਵੇਰਵਾ ਮੀਟਿੰਗ ਵਿੱਚ ਪੇਸ਼ ਕੀਤਾ ਗਿਆ|
 ਜਿਸ ਨੂੰ ਸਰਬ ਸੰਮਤੀ ਨਾਲ ਮੈਂਬਰਾਂ ਵੱਲੋਂ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਸਭਾ ਵੱਲੋਂ ਸਾਲ 2024-25 ਲਈ ਸਾਲਾਨਾ ਬੱਜਟ ਵੀ ਪਾਸ ਕੀਤਾ ਗਿਆ। ਸਭਾ ਦੇ ਮੈਂਬਰਾਂ ਵੱਲੋਂ ਸਲਾਨਾ ਸਨਮਾਨ ਸਮਾਰੋਹ  ਅਤੇ ਕਵੀ ਦਰਬਾਰ ਦੀ ਪੜਚੋਲ ਕੀਤੀ ਗਈ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਹੋਰ ਵਧੀਆ ਬਣਾਉਣ ਲਈ ਉਸਾਰੂ ਸੁਝਾਅ ਦਿੱਤੇ ਗਏ। ਉਪਰੰਤ ਮਾਸਟਰ ਹੰਸ ਰਾਜ ਜੀ ਦੀ ਪ੍ਰਧਾਨਗੀ ਵਿੱਚ ਅੱਜ ਦਾ ਕਵੀ ਦਰਬਾਰ ਹੋਇਆ। ਜਿਸ ਵਿੱਚ ਪ੍ਰਿੰਸੀਪਲ ਬਿੱਕਰ  ਸਿੰਘ ,ਜਨਰਲ ਸਕੱਤਰ ਪਵਨ ਕੁਮਾਰ ਭੰਮੀਆਂ ,ਸੰਤੋਖ ਸਿੰਘ ਵੀਰ ਜੀ ,ਰਣਵੀਰ ਬੱਬਰ ,ਵਿਜੇ ਭੱਟੀ ,ਅਮਰੀਕ ਹਮਰਾਜ, ਤਰਨਜੀਤ ਸਿੰਘ ਸਮੇਤ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।