ਹੁਸ਼ਿਆਰਪੁਰ /ਗੜ੍ਹਸ਼ੰਕਰ - ਰਿਟਾਇਰਡ ਇੰਪਲਾਈਜ਼ ਯੂਨੀਅਨ ਦੀ ਵਿਸ਼ੇਸ਼ ਮਹੀਨਾਵਾਰ ਬੈਠਕ ਜੋ ਨਿਗਮ ਕਮਿਸ਼ਨਰ ਦੇ ਨਾਲ ਕੀਤੀ ਜਾਂਦੀ ਹੈ, ਉਸੀ ਕੜੀ ਤੇ ਤਹਿਤ ਨਿਗਮ ਕਮਿਸ਼ਨਰ ਸ਼੍ਰੀਮਤੀ ਜੋਤੀ ਬਾਲਾ ਮੱਟੂ ਦੇ ਨਾਲ ਬੈਠਕ ਪ੍ਰਧਾਨ ਲਾਲ ਸਿੰਘ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਇਸ ਦੌਰਾਨ ਨਿਗਮ ਕਮਿਸ਼ਨਰ ਨੂੰ ਯੂਨੀਅਨ ਦੇ ਨੇਤਾਵਾਂ ਵਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਜੀਵ ਅਰੋੜਾ ਸਰਪਰਸਤ, ਕੁਲਵੰਤ ਸਿੰਘ ਸੈਣੀ ਚੇਅਰਮੈਨ, ਕੇਵਲ ਹਰੀ ਨੇ ਯੂਨੀਅਨ ਦੀ ਮੰਗਾਂ ਸਬੰਧੀ ਨਿਗਮ ਕਮਿਸ਼ਨਰ ਨੂੰ ਜਾਣੂ ਕਰਵਾਇਆ ਅਤੇ ਉਨਾਂ ਨੇ ਭਰੋਸਾ ਦਿਲਾਇਆ ਕਿ ਜਲਦੀ ਹੀ ਮੰਗ ਤੇ ਵਿਚਾਰ ਵਟਾਂਦਰਾ ਕਰਕੇ ਪੂਰਾ ਕੀਤਾ ਜਾਵੇਗਾ ਅਤੇ ਜਿਹੜੀਆਂ ਮੰਗਾਂ ਸਰਕਾਰ ਦੇ ਪੱਧਰ ਦੀਆਂ ਹਨ ਉਨਾਂ ਨੂੰ ਲਿਖ ਦਿੱਤਾ ਜਾਵੇਗਾ। ਬੈਠਕ ਦੇ ਦੌਰਾਨ ਨਿਗਮ ਕਮਿਸ਼ਨਰ ਵਲੋਂ ਜਦੋਂ ਸਮਾਜ ਸੇਵਾ ਦੇ ਬਾਰੇ ਵਿੱਚ ਗੱਲ ਕੀਤੀ ਗਈ ਤਾਂ ਉਨਾਂ ਨੂੰ ਸਾਰੇ ਪ੍ਰੋਜੈਕਟਾਂ ਦੇ ਬਾਰੇ ਵਿੱਚ ਦੱਸਿਆ ਜਿਹੜੇ ਯੂਨੀਅਨ ਵਲੋਂ ਲਗਾਏ ਜਾਂਦੇ ਹਨ ਅਤੇ ਇਸ ਦੇ ਨਾਲ ਯੂਨੀਅਨ ਨੇਤਾਵਾਂ ਨੇ ਭਰੋਸਾ ਦਿਲਾਇਆ ਕਿ ਉਹ ਨਿਗਮ ਦੇ ਨਾਲ ਮਿਲ ਕੇ ਸਫਾਈ ਅਭਿਆਨ, ਪੌਦੇ ਲਗਾਉਣ ਵਿੱਚ ਪੂਰਾ ਸਹਿਯੋਗ ਕਰਨਗੇ ਤਾਂਕਿ ਸ਼ਹਿਰ ਨੂੰ ਸੰਦਰ ਅਤੇ ਹੈਰਾਨੀਜਨਕ ਬਣਾਇਆ ਜਾ ਸਕੇ ਅਤੇ ਇਸ ਦੇ ਨਾਲ-ਨਾਲ ਜਿਹੜੀਆਂ ਯੋਜਨਾਵਾਂ ਸਰਕਾਰ ਵਲੋਂ ਲਾਗੂ ਕੀਤੀਆਂ ਜਾਣਗੀਆਂ ਉਨਾਂ ਨੂੰ ਵੀ ਘਰ-ਘਰ ਪਹੁੰਚਾਉਣ ਵਿੱਚ ਪੂਰਾ ਸਹਿਯੋਗ ਕੀਤਾ ਜਾਵੇਗਾ।
ਇਸ ਮੌਕੇ ਤੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਜੋਗਿੰਦਰ ਪਾਲ ਆਦੀਆ, ਅਸ਼ਵਨੀ ਸ਼ਰਮਾ, ਸੰਸਾਰ ਸਿੰਘ, ਸੁਰਜਤ ਸਿੰਘ, ਸੀਤਾ ਰਾਮ, ਅਸ਼ਵਨੀ ਸ਼ਰਮਾ, ਬਲਵਿੰਦਰ ਸਿੰਘ, ਸੁਰਜੀਤ ਲਾਲ, ਹਰੀਸ਼ ਸ਼ਰਮਾ,ਰਮੇਸ਼ ਚੰਦਰ, ਦਸ਼ਰਥ, ਨਰੇਸ਼ ਕੁਮਾਰ, ਵਿਜੈ ਕੁਮਾਰ ਅਤੇ ਹੋਰ ਹਾਜ਼ਰ ਸਨ।
ਰਿਟਾਇਰਡ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਨਿਗਮ ਕਮਿਸ਼ਨਰ ਨੂੰ ਯੂਨੀਅਨ ਦੀਆਂ ਮੰਗਾਂ ਸੰਬੰਧੀ ਜਾਣੂ ਕਰਵਾਇਆ
