ਹੁਸ਼ਿਆਰਪੁਰ:- ਜਿਲ੍ਹਾ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਸ. ਦਲਜੀਤ ਸਿੰਘ ਅਜਨੋਹਾ ਦੀ ਧਰਮਪਤਨੀ ਕਿਰਨਪ੍ਰੀਤ ਕੌਰ ਜੋ ਕਿ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਉਨ੍ਹਾਂ ਨਮਿੱਤ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਪਿੰਡ ਅਜਨੋਹਾ ਵਿੱਖੇ ਹੋਏ। ਇਸ ਮੌਕੇ ਪਹਿਲਾ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਬੋਗ ਪਾਏ ਗਏ ਉਪਰੰਤ ਰਾਗੀ ਭਾਈ ਵਰਿੰਦਰ ਸਿੰਘ ਅਲਾਵਲਪੁਰ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਬੈਰਾਗਮਈ ਕੀਰਤਨ ਰਾਹੀਂ ਨਿਹਾਲ ਕੀਤਾ।
ਇਸ ਮੌਕੇ ਬੀਬੀ ਕਿਰਨਪ੍ਰੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਪਰਮਿੰਦਰ ਸਿੰਘ ਮਾਹਿਲਪੁਰੀ, ਤਰਸੇਮ ਦੀਵਾਨਾ ਪੱਤਰਕਾਰ ਹੁਸ਼ਿਆਰਪੁਰ, ਵਿਨੋਦ ਕੋਸ਼ਲ ਪੱਤਰਕਾਰ ਹੁਸ਼ਿਆਰਪੁਰ, ਤੀਕਸ਼ਨ ਸੂਦ ਸਾਬਕਾ ਕੈਬਨਿਟ ਮੰਤਰੀ, ਲਖਵੀਰ ਸਿੰਘ ਲੱਖੀ ਜਿਲ੍ਹਾ ਪ੍ਰਧਾਨ ਸ਼ੋ.ਅ.ਦਲ, ਗੁਰਨਾਮ ਸਿੰਘ ਸਿੰਗੜੀਵਾਲ ਸ਼ੋ.ਅ.ਦਲ ਮਾਨ, ਹਰਮਿੰਦਰ ਸਿੰਘ ਸੰਧੂ ਸੀਨੀਅਰ ਅਕਾਲੀ ਆਗੂ, ਅਵਿਨਾਸ਼ ਰਾਏ ਖੰਨਾਂ ਸਾਬਕਾ ਐਮ.ਪੀ, ਰਾਣਾ ਗੁਰਜੀਤ ਸਿੰਘ ਸਾਬਕਾ ਐਮਐਲਏ, ਸੰਜੀਵ ਕੁਮਾਰ ਪਚਨੰਗਲ, ਰਾਜੇਸ਼ ਅਰੋੜਾ, ਬਲਬੀਰ ਚੰਦ, ਸੰਤ ਰੱਤਨ ਪ੍ਰਕਾਸ਼ ਜੀ ਡੇਰਾ ਢਾਂਗੂ ਹਿਮਾਚਲ, ਸੰਤ ਸਤਵਿੰਦਰ ਹੀਰਾ, ਸੰਤ ਬਾਬਾ ਮੱਖਣ ਸਿੰਘ, ਸੰਤ ਬਲਬੀਰ ਸਿੰਘ ਸ਼ਾਸਤਰੀ, ਬਾਬਾ ਰਤਨ ਸਿੰਘ ਧਨੋਤਾ, ਜਥੇਦਾਰ ਸੁਰਜੀਤ ਸਿੰਘ ਖਾਨਪੁਰੀ, ਸਰਪੰਚ ਸੋਡੀ ਰਾਮ, ਸਾਬਕਾ ਪ੍ਰਿੰਸੀਪਲ ਹਰਭਜਨ ਸਿੰਘ, ਡਾ. ਜਸਵੀਰ ਸਿੰਘ ਪਰਮਾਰ, ਕੁਲਦੀਪ ਸਿੰਘ ਪਰਮਾਰ, ਰਿਟਾਇਰਡ ਕਮਾਂਡੈਂਟ ਬੀਐਸਐਫ ਰਾਜ ਕੁਮਾਰ, ਸਾਬਕਾ ਡੀਐਸਪੀ ਅਜੀਤ ਸਿੰਘ, ਸਾਬਕਾ ਸੰਮਤੀ ਮੈਂਬਰ ਜਸਵਿੰਦਰ ਕੌਰ, ਸਾਬਕਾ ਐਸ.ਡੀ.ਉ ਸੰਤੋਖ ਸਿੰਘ, ਸੰਮਤੀ ਮੈਂਬਰ ਮਮਤਾ ਰਾਣੀ, ਨੰਬਰਦਾਰ ਅਸ਼ੋਕ ਕੁਮਾਰ, ਹਰੀ ਕਿਸ਼ਨ, ਗਿਆਲ ਚੰਦ, ਜਸਵਿੰਦਰ ਸਿੰਘ, ਪੱਤਰਕਾਰ ਦੀਪਕ ਅਗਨੀਹੋਤਰੀ, ਸੀਨੀਅਰ ਪੱਤਰਕਾਰ ਬਲਜਿੰਦਰਪਾਲ ਸਿੰਘ ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ ਪ੍ਰੈਸ ਕਲੱਬ, ਸੀਨੀਅਰ ਨਰਿੰਦਰ ਮੋਹਨ ਜਰਨਲ ਸਕੱਤਰ, ਸੀਨੀਅਰ ਡਾ. ਸੰਜੀਵ ਬਖਸ਼ੀਂ, ਕੁਲਵਰਨ ਸਿੰਘ, ਗੁਰਨਾਮ ਸਿੰਘ ਬੈਂਸ, ਰੁਪਿੰਦਰ ਸਿੰਘ, ਪਰਮਜੀਤ ਸਿੰਘ, ਰਜਿੰਦਰ ਸਿੰਘ ਗੜਸ਼ੰਕਰ, ਰਜਿੰਦਰ ਮੈਂਡੀ ਪੀਆਰਓ ਰਿਆਤ ਬਾਹਰਾ, ਮੋਹਣ ਸਿੰਘ ਲਹਿਲ ਡੀਈਓ, ਐਡਵੋਕੇਟ ਰਣਜੀਤ ਕੁਮਾਰ ਬਾਰ ਪ੍ਰਦਾਨ, ਐਡਵੋਕੇਟ ਅਸ਼ਵਨੀਂ ਵਰਮਾਂ, ਪ੍ਰੋਫੈਸਰ ਸੰਜੀਵ ਸ਼ਰਮਾਂ ਦਸੂਹਾ ਵੱਲੋਂ ਪੱਤਰਕਾਰ ਸ. ਦਲਜੀਤ ਸਿੰਘ ਅਜਨੋਹਾ ਤੇ ਉਨ੍ਹਾਂ ਦੇ ਸਪੁੱਤਰਾਂ ਹਰਮਨਪ੍ਰੀਤ ਸਿੰਘ, ਗੁਰਇੰਦਰਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਬੀਬੀ ਕਰਿਨਪ੍ਰੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
