ਚੰਡੀਗੜ੍ਹ, 25 ਮਾਰਚ:- ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲੇ ਵੱਲੋਂ ਵਿਕਸਿਤ ਭਾਰਤ ਗਾਰੰਟੀ ਫਾਰ ਰੁਜਗਾਰ ਅਤੇ ਆਜਿਵਿਕਾ ਮਿਸ਼ਨ ( ਗ੍ਰਾਮੀਣ ) -ਵੀਬੀ-ਜੀ ਰਾਮ ਜੀ ( ਵਿਕਸਿਤ ਭਾਰਤ-ਜੀ ਰਾਮ ਜੀ ) ਐਕਟ, 2025 ਪ੍ਰਤੀ ਜਨ-ਜਾਗਰੂਕਤਾ ਵਧਾਉਣ ਲਈ ਵੱਖ ਵੱਖ ਪ੍ਰਤੀਯੋਗਿਤਾਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਲੋਗੋ ਫਿਜਾਇਨ, ਰਾਸ਼ਟਰੀ ਰੀਲ/ਵੀਡੀਓ ਚੈਲੇਂਜ ਅਤੇ ਆਨਲਾਇਨ ਕਵਿਜ ਸ਼ਾਮਲ ਹਨ ਜਿਸ ਦੀ ਅੰਤਮ ਮਿਤੀ ਨੂੰ ਵਧਾਇਆ ਗਿਆ ਹੈ।
ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਦੇ ਗ੍ਰਾੀਮਣ ਵਿਕਾਸ ਮੰਤਰਾਲੇ ਵੱਲੋਂ ਵੀਬੀ-ਜੀ ਰਾਮ ਜੀ ਐਕਟ ਬਾਰੇ ਵਿਆਪਕ, ਪ੍ਰਚਾਰ-ਪ੍ਰਸਾਰ ਅਤੇ ਜਾਗਰੂਕਤਾ ਲਈ ਕਈ ਪ੍ਰਤੀਯੋਗਿਤਾਵਾਂ ਆਯੋਜਿਤ ਕਰ ਰਿਹਾ ਹੈ। ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਯੁਵਾ, ਵਿਦਿਆਰਥੀ ਅਤੇ ਆਮ ਨਾਗਰਿਕ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮਾਯਗਵ ਪੋਰਟਲ 'ਤੇ ਆਯੋਜਿਤ ਲੋਗੋ ਡਿਜਾਇਨ ਪ੍ਰਤੀਯੋਗਿਤਾ ਅਤੇ ਮਾਈ ਭਾਰਤ ਪੋਰਟਲ 'ਤੇ ਆਯੋਜਿਤ ਰਾਸ਼ਟਰੀ ਰੀਲ/ ਵੀਡੀਓ ਚੈਲੇਂਜ 60 ਸੈਕੇਂਡਸ ਫਾਰ ਮਾਈ ਵਿਲੇਜ ਅਤੇ ਵਿਕਸਿਤ ਭਾਰਤ-ਜੀ ਰਾਮ ਜੀ ਕਵਿਜ ਪ੍ਰਤੀਯੋਗਿਤਾ ਰਾਹੀਂ ਪ੍ਰਤੀਭਾਗੀ ਹਿੱਸਾ ਲੈ ਸਕਦੇ ਹਨ ਅਤੇ ਆਪਣੀਆਂ ਐਂਟਰੀਆਂ ਭੇਜ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਲੋਗੋ ਡਿਜਾਇਨ ਪ੍ਰਤੀਯੋਗਿਤਾ ਵਿੱਚ ਐਂਟਰੀ ਜਮਾ ਕਰਨ ਦੀ ਅੰਤਮ ਮਿਤੀ 4 ਅਪ੍ਰੈਲ 2026 ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਰਾਸ਼ਟਰੀ ਰੀਲ/ ਵੀਡੀਓ ਚੈਲੇਂਜ ਦੀ ਅੰਤਮ ਮਿਤੀ 5 ਅਪ੍ਰੈਲ 2026 ਕਰ ਦਿੱਤੀ ਗਈ ਹੈ ਜਦੋਂ ਕਿ ਵਿਕਸਿਤ ਭਾਰਤ-ਜੀ ਰਾਮ ਜੀ ਕਵਿਜ ਪ੍ਰਤੀਯੋਗਿਤਾ ਦੀ ਅੰਤਮ ਮਿਤੀ 7 ਅਪ੍ਰੈਲ 2026 ਤੱਕ ਵਧਾ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਨੌਜੁਆਨਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਨਾਲ ਜੋੜਦੇ ਹੋਏ ਯੁਵਾ ਸ਼ਕਤੀ-ਪੰਚਾਇਤ ਪ੍ਰਗਤੀ ਦੀ ਭਾਵਨਾ ਨੂੰ ਸਸ਼ਕਤ ਬਣਾਵੇਗੀ ਅਤੇ ਵਿਕਸਿਤ ਭਾਰਤ 2047 ਦੇ ਵਿਜਨ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਨੇ ਸੂਬਾ ਦੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਪ੍ਰਦਾਨ ਕਰਨ ਵਿੱਚ ਆਪਣਾ ਯੋਗਦਾਨ ਦੇਣ।
ਵਿਕਸਿਤ ਭਾਰਤਜੀ ਰਾਮ ਜੀ ਨਾਲ ਸਬੰਧਿਤ ਪ੍ਰਤੀਯੋਗਿਤਾਵਾਂ ਦੀ ਅੰਤਮ ਮਿਤੀ ਵਧਾਈ ਗਈ
