ਗੜਸ਼ੰਕਰ:- ਅੱਜ ਬੱਡੋਆਣ ਸਰਦੁੱਲਾ ਪੁਰ ਦੇ ਮਜ਼ਦੂਰਾ ਕਿਸਾਨਾ ਅੋਰਤਾ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਨੇ ਮਜ਼ਦੂਰਾ ਕਿਸਾਨਾ ਵਿਰੋਧੀ ਕੀਤੇ 4 ਬਿੱਲ ਪਾਸ ਦੀਆ ਕਾਪੀਆ ਸਾੜੀਆ। ਇਸ ਮੋਕੇ ਮਹਿੰਦਰ ਕੁਮਾਰ ਬੱਡੋਆਣ ਨੀਲਮ ਬੱਡੋਆਣ ਨੇ ਕਿਹਾ ਕਿ ਇਹਨਾ ਪਾਸ ਬਿੱਲਾ ਨਾਲ ਮਨਰੇਗਾ ਦਾ ਭੋਗ ਪੈ ਜਾਵੇਗਾ। ਬਿਜਲੀ ਬਿੱਲ 2025 ਦੇ ਪਾਸ ਹੋਣ ਬਿਜਲੀ ਦਾ ਸਾਰਾ ਪਰਬੰਧ ਕਾਰਪੋਰੇਟ ਘਰਾਣਿਆ ਦੇ ਹੱਥਾ ਵਿੱਚ ਜਾਣ ਰਸਤਾ ਪੱਧਰਾ ਹੋ ਗਿਆ ਹੈ। 
ਜਿਸ ਨਾਲ ਬਿਜਲੀ ਮਹਿੰਗੀ ਲੋਕਾ ਨੂੰ ਮਿਲਣ ਵਾਲੀਆ ਮੁਫਤ ਯੂਨਿਟਾ ਬੰਦ ਹੋ ਜਾਣਗੀਆ ਬਿਜਲੀ ਮੁਲਾਜ਼ਮਾ ਦੀਆ ਪੱਕੀਆ ਨੋਕਰੀਆ ਖਤਮ ਠੇਕਾ ਸਿਸਟਮ ਹੋਰ ਵਧੇਗਾ ਸ਼ੌਸ਼ਣ ਤਿੱਖਾ ਹੋਵੇਗਾ ਵਰਕਲੋਡ ਹੋਰ ਵੀ ਵਧ ਜਾਵੇਗਾ 4 ਲੇਬਰ ਕੋਡ ਪਾਸ ਹੋਣ ਨਾਲ ਮਜ਼ਦੂਰਾ ਨੂੰ ਨਿਹੱਥੇ ਕਰਕੇ ਪੂੰਜੀਪਤੀਆ ਅੱਗੇ ਸੁੱਟ ਦਿੱਤਾ ਗਿਆ।
 ਹੜਤਾਲ ਧਰਨਾ ਯੂਨੀਅਨ ਬਣਾਉਣ ਦਾ ਹੱਕ ਖਤਮ। 8 ਤੋ 12 ਘੰਟੇ ਡਿਊਟੀ ਕਰ ਦਿੱਤੀ ਗਈ। ਲੇਬਰ ਮਹਿਕਮੇ ਦੀਆ ਸ਼ਕਤੀਆ ਕਮਜ਼ੋਰ ਕਰ ਦਿੱਤੀਆ ਗਈਆ। ਆਗੂਆ ਨੇ ਕਿਹਾ ਜੇਕਰ ਸਰਕਾਰ ਨੇ ਮਜ਼ਦੂਰਾ ਕਿਸਾਨਾ ਗਰੀਬ ਲੋਕਾ ਵਿਰੋਧੀ ਬਿੱਲ ਵਾਪਿਸ ਨਾ ਲਏ ਸ਼ੰਘਰਸ਼ ਤਿੱਖੇ ਹੋਣਗੇ। ਇਸ ਮੋਕੇ ਬਲਵਿੰਦਰ ਸਿੰਘ ਅਮਰਜੀਤ ਸਿੰਘ ਗਿਆਨ ਚੰਦ ਕਸ਼ਮੀਰ ਕੋਰ ਰੇਸ਼ਮ ਕੋਰ ਗੁਰਮੇਲ ਸਿੰਘ ਚਰਨ ਦਾਸ ਆਸ਼ਾ ਰਾਣੀ ਪਰਮਜੀਤ ਸਿੰਘ ਨੇ ਵੀ ਸਬੋਧਨ ਕੀਤਾ।