ਹਰੋਲੀ/ਊਨਾ, 21 ਜੂਨ (ਰਾਜਵੀਰ ਚੋਪੜਾ):- ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਅਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜਾਪ ਉਪਰੰਤ ਬਾਬਾ ਕੇਵਲ ਸਿੰਘ ਜੀ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਜੋੜਿਆ ਗਿਆ।
ਬਾਬਾ ਕੇਵਲ ਸਿੰਘ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 1 ਹਾੜ 1528 ਈ ਨੂੰ ਜੋਤੀ ਜੋਤਿ ਸਮਾਏ ਸਨ। ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਮਨੁੱਖਤਾ ਵਾਲਾ ਜੀਵਨ ਬਖਸ਼ਿਸ਼ ਕੀਤਾ। ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ ਅੱਜ ਅਸੀਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਜ਼ਾਦੀ ਦਾ ਸੁੱਖ ਮਾਣ ਰਹੇ ਹਾਂ।
ਉਹਨਾਂ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਕਾਰਨ ਸਾਰੇ ਸਮਾਜ ਨੂੰ ਇਕੱਠੇ ਕਰਨਾ, ਜਾਤ ਪਾਤ ਦਾ ਖਾਤਮਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਨੀਵੀ ਜਾਤ ਦੇ ਕਹੇ ਜਾਣ ਵਾਲੇ ਸੱਤਪੁਰਸ਼ਾਂ ਦੀ ਬਾਣੀ ਨੂੰ ਦਰਜ ਕਰਨਾ ਇਹ ਵੀ ਮੁੱਖ ਕਾਰਨ ਸੀ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਸਮਾਜ ਲਈ ਸ਼ਹੀਦੀ ਦਾ ਜਾਮ ਪੀਤਾ। ਉਹਨਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਹੈ। ਇਸ ਮੌਕੇ ਤੇ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਦੀ ਚੱਲ ਰਹੀ ਕਾਰ ਸੇਵਾ ਲਈ ਬੇਨਤੀ ਕੀਤੀ।
ਇਸ ਮੌਕੇ ਤੇ ਕਮੇਟੀ ਮੈਂਬਰ ਬਾਬਾ ਕੇਵਲ ਸਿੰਘ ਜੀ, ਬਾਬਾ ਨਰੇਸ਼ ਸਿੰਘ ਜੀ, ਬਾਬਾ ਸੁਖਦੇਵ ਸਿੰਘ ਜੀ, ਚੌਧਰੀ ਜੀਤ ਸਿੰਘ ਜੀ, ਕੈਸ਼ੀਅਰ ਹਰਭਜਨ ਸਿੰਘ, ਚਰਨ ਭਾਰਤੀ ਜੀ, ਬਿੰਦਰ ਸਿੰਘ, ਸਤਪਾਲ ਸਿੰਘ, ਡਾ ਵਿੱਪਨ ਕੁਮਾਰ, ਰਾਮ ਸਰੂਪ ਹੁਸ਼ਿਆਰਪੁਰ, ਬਲਜਿੰਦਰ ਸਿੰਘ ਭਰੋਲੀ, ਦੀਪਕ ਸਿੰਘ,ਰਕੇਸ਼ ਕੁਮਾਰ, ਕੁਲਵਿੰਦਰ ਲਾਲ ਹਾਜ਼ਰ ਸਨ।
ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤਿ ਦਿਵਸ ਅਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
