ਚੰਡੀਗੜ੍ਹ, 23 ਅਕਤੂਬਰ- ਹਰਿਆਣਾ ਸਰਕਾਰ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਜਾਪਾਨ ਦੇ ਓਸਾਕਾ ਸਥਿਤ ਭਾਰਤੀ ਦੂਤਾਵਾਸ ਦੇ ਕਾਉਂਯਲੇਟ ਜਨਰਲ ਆਫ਼ ਇੰਡਿਆ ਸ੍ਰੀ ਚੰਦਰੂ ਅੱਪਾਰ ਨੂੰ ਸ੍ਰੀਮਦਭਗਵਦ ਗੀਤਾ ( ਜਾਪਾਨੀ ਸੰਸਕਰਨ ) ਦੀਆਂ 100 ਕਾਪੀਆਂ ਭੇਂਟ ਕੀਤੀ ਗਈਆਂ। ਓਸਾਕਾ ਯੂਨਿਵਰਸਿਟੀ ਦੇ ਸਹਾਇਕ ਪ੍ਰੋਫੈਸਰ ਸ੍ਰੀ ਵਿਕਾਸ ਪਾਂਡੇ ਅਤੇ ਮੌਜ਼ੂਦਾ ਵਿੱਚ ਟੋਕਿਓ ਵਿੱਚ ਰਹਿ ਰਹੀ ਕੁਰੂਕਸ਼ੇਤਰ ਦੀ ਮੂਲ ਨਿਵਾਸੀ ਸੁਸ੍ਰੀ ਨਿਕਿਤਾ ਨੇ ਇਨ੍ਹਾਂ ਕਾਪੀਆਂ ਨੂੰ ਔਪਚਾਰਿਕ ਵੱਜੋਂ ਭੇਂਟ ਕੀਤੀ।
ਇਸ ਮੌਕੇ 'ਤੇ ਵੀਡੀਓ ਕਾਂਫੈਂਸਿੰਗ ਰਾਹੀਂ ਹਰਿਆਣਾ ਸਰਕਾਰ ਦੇ ਵਿਦੇਸ਼ ਮਦਦ ਵਿਭਾਗ ਦੀ ਸਾਂਝੀ ਨਿਦੇਸ਼ਕ ਹੀਨਾ ਬਿੰਦਲਿਸ਼ , ਵਿਦਸ਼ ਮਦਦ ਵਿਭਾਗ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਪਵਨ ਚੌਧਰੀ, ਕੇਡੀਬੀ ਦੇ ਮਾਨਦ ਸਕੱਤਰ ਉਪੇਂਦਰ ਸਿੰਘਲ ਅਤੇ ਐਚਐਸਆਈਆਈਡੀਸੀ ਦੇ ਮਹਾਪ੍ਰਬੰਧਕ ਸੰਜੈ ਗਰਗ ਵੀ ਜੁੜੇ।
ਇਸ ਪੋ੍ਰਗਰਾਮ ਵਿੱਚ ਜਾਪਾਨ ਸਮੇਤ ਹੋਰ ਦੇਸ਼ਾਂ ਵਿੱਚ ਗੀਤਾ ਦੇ ਸਦੀਵੀ ਸੰਦੇਸ਼ ਦੇ ਪ੍ਰਸਾਰ 'ਤੇ ਡੰਘਾ ਵਿਚਾਰ ਸਾਂਝਾ ਕੀਤਾ ਗਿਆ। ਸੀਜੀਆਈ ਓਸਾਕਾ ਸ੍ਰੀ ਅੱਪਾਰ ਨੇ ਜਾਪਾਨੀ ਵਿਦਿਆਰਥੀਆਂ ਲਈ ਆਨਲਾਇਨ ਗੀਤਾ ਸਿਖਿਆ ਆਯੋਜਿਤ ਕਰਨ ਦੀ ਇੱਛਾ ਵਿਅਕਤ ਕੀਤੀ।
ਜ਼ਿਕਰਯੋਗ ਹੈ ਕਿ ਕੁਰੂਕਸ਼ੇਤਰ ਵਿੱਚ ਕੌਮਾਂਤਰੀ ਗੀਤਾ ਮਹਾ ਉਤਸਵ 15 ਨਵੰਬਰ ਤੋਂ 5 ਦਸਬਰ 2025 ਤੱਕ ਮਨਾਇਆ ਜਾਵੇਗਾ, ਇਸ ਦੌਰਾਨ 51 ਦੇਸ਼ਾਂ ਵਿੱਚ ਸਭਿਆਚਾਰਕ ਅਤੇ ਅਧਿਆਤਮਿਕ ਪੋ੍ਰਗਰਾਮ ਆਯੋਜਿਤ ਕੀਤੇ ਜਾਣਗੇ। ਹਰਿਆਣਾ ਵਫ਼ਦ ਨੇ ਇਸ ਮੌਕੇ 'ਤੇ ਸੀਜੀਆਈ, ਓਸਾਕਾ ਦੇ ਦੋਹਾਂ ਦੇਸ਼ਾਂ ਵਿੱਚਕਾਰ ਸਭਿਆਚਾਰਕ ਲੇਣ-ਦੇਣ ਪ੍ਰੋਗਰਾਮ ਤਹਿਤ ਕੌਮਾਂਤਰੀ ਗੀਤਾ ਮਹੋਤਸਵ ਅਤੇ ਆਉਣ ਵਾਲੇ ਸੂਰਜਕੁੰਡ ਮੇਲੇ ਵਿੱਚ ਜਾਪਾਨੀ ਪ੍ਰਤੀਨਿਧੀਆਂ ਦੀ ਭਾਗੀਦਾਰੀ ਯਕੀਨੀ ਕਰਨ ਦੀ ਵੀ ਅਪੀਲ ਕੀਤੀ।