ਗੜਸ਼ੰਕਰ- ਅੱਜ22ਅਕਤੂਬਰ 2025 ਨੂੰ ਕੁਲ ਹਿੰਦ ਕਿਸਾਨ ਸਭਾ ਹੁਸ਼ਿਆਰ ਪੁਰ ਦੇ ਜਿਲਾ ਸਕੱਤਰ ਦਰਸ਼ਨ ਸਿੰਘ ਮੱਟੂ, ਸੂਬਾਈ ਮੀਤ ਪ੍ਰਧਾਨ ਗੁਰਨੇਕ ਸਿੰਘ ਭੱਜਲ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜਿਲਾ ਅਜਲਾਸ 26 ਅਕਤੂਬਰ 2025 ਨੂੰ ਤਹਿਸੀਲ ਗੜਸ਼ੰਕਰ ਦੇ ਪਿੰਡ ਬੱਢੋਆਣ ਮੇਨ ਰੋਡ ਦੇ ਨਜਦੀਕ 11 ਵਜੇ ਹੋਵੇਗਾ।
 ਇਸ ਅਜਲਾਸ ਵਿੱਚ ਪਿਛਲੇ ਤਿੰਨ ਸਾਲਾਂ ਦੇ ਲੜੇ ਘੋਲਾਂ ਦਾ ਲੇਖਾ ਜੋਖਾ ਕੀਤਾ ਜਾਵੇਗਾ। ਹੜ ਪੀੜਤਾਂ ਦੀ  ਭਾਰਤ ਸਰਕਾਰ, ਪੰਜਾਬ ਸਰਕਾਰ ਕਿਸਾਨਾਂ ਦੀ ਪੂਰੀ ਪੂਰੀ ਆਰਥਕ ਮੱਦਦ ਕਰੇ ਤਾਂ ਕਿ ਕਿਸਾਨ ਆਪਣੇ ਪੈਰਾ ਤੇ ਖੜ ਸਕਣ। ਜਿਲੇ ਦੀ ਨਵੀਂ ਲੀਡਰਸ਼ਿਪ ਚੁਣੀ ਜਾਵੇਗੀ। 
23 ਫਸਲਾਂ ਦੀ ਐਮ ਐਸ ਪੀ ਲੈਣ ਲਈ, ਗੈਰ ਮਾਈਨਿੰਗ ਰੁਕਵਾਉਣ, ਅਵਾਰਾ ਜਾਨਵਰਾਂ ਦਾ ਪੱਕਾ ਪ੍ਰਬੰਧ ਕਰਵਾਉਣ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ। ਸਾਰੇ ਡੈਲੀਗੇਟਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।