ਨਵਾਂਸ਼ਹਿਰ:- ਨਵਜੋਤ ਸਾਹਿਤ ਸੰਸਥਾ ਔੜ ਵਲੋਂ ਮਾਸਿਕ ਅਦਬੀ ਮਹਿਕ ਦੇ ਸਹਿਯੋਗ ਨਾਲ 'ਲਿਖਤ ਪ੍ਰਤੀਯੋਗਤਾ' ਕਰਵਾਈ ਗਈ। ਇਸ ਪ੍ਰਤੀਯੋਗਤਾ ਵਿੱਚ ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੀਆਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ’ਚ ਸਥਾਪਿਤ 'ਰੀਡਰ ਕਲੱਬ' ਨਾਲ ਜੁੜੇ ਇਹਨਾਂ ਵਿਦਿਆਰਥੀਆਂ ਤੋਂ ਪ੍ਰਤੀਯੋਗਤਾ ਦੌਰਾਨ ਵੱਖ ਵੱਖ ਵਿਸ਼ਿਆ ’ਤੇ ਲੇਖ ਲਿਖਵਾਏ ਗਏ।
ਕਮਾਲ ਦੀਆਂ ਲਿਖਤਾਂ ਦਾ ਸਦਕਾ ਪ੍ਰਤੀਯੋਗਤਾ ਵਿੱਚ ਬਾਰ੍ਹਵੀਂ ਦੀ ਰੀਤੂ ਸ਼ਰਮਾ ਅੱਵਲ ਰਹੀ ਜਦੋਂ ਕਿ ਗਿਆਰਵੀਂ ਦੀ ਨਿਸ਼ਠਾ ਤੇ ਦਸਵੀਂ ਦੀ ਮਨਜੋਤ ਕੌਰ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਉਹਨਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ, ਹਾਰ ਪਹਿਨਾਏ ਗਏ ਅਤੇ ਸਾਹਿਤਕ ਪੁਸਤਕਾਂ ਪ੍ਰਦਾਨ ਕੀਤੀਆਂ ਗਈਆਂ। ਇਸ ਦੇ ਨਾਲ ਨਮਨ ਮਿੱਤਲ, ਲਵਿਕਾ (ਦੋਵੇਂ ਅੱਠਵੀਂ), ਧਰੁਵ ਵਿਰਦੀ, ਕਨਿਕਾ (ਦੋਵੇਂ ਸਤਵੀਂ) ਨਿਮਰਤ ਕੌਰ ਛੇਵੀਂ, ਸਿਮਰਪ੍ਰੀਤ ਕੌਰ ਈਸ਼ਕਾ ਕੌਰ ਜੈਸਿਕਾ, (ਤਿੰਨੇ ਦਸਵੀਂ), ਅਵਨੀਤ ਕੌਰ ਨੌਵੀਂ ਪ੍ਰਤੀਯੋਗੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਰਸਮਾਂ ਕਰਨ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਰਨ ਹਸਪਤਾਲ ਬੰਗਾ ਦੇ ਸੰਸਥਾਪਕ ਸਮਾਜ ਸੇਵੀ ਡਾ. ਬਖਸ਼ੀਸ਼ ਸਿੰਘ ਐਮ ਐਸ ਵਲੋਂ ਨਿਭਾਈਆਂ ਗਈਆਂ। ਉਹਨਾਂ ਕਿਹਾ ਕਿ ਵਿਦਿਆਰਥੀ ਵਰਗ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਪ੍ਰਤੀਯੋਗਤਾਵਾਂ ਨਿਰੰਤਰ ਜਾਰੀ ਰਹਿਣੀਆਂ ਚਾਹੀਦੀਆਂ ਹਨ। ਇਸ ਮੌਕੇ ਸਕੂਲ ਦੇ ਡਾਇਰੈਕਟਰ ਵਰੁਨ ਜੈਨ ਨੇ ਜੇਤੂ ਵਿਦਿਆਰਥੀਆਂ ਆਂ ਨੂੰ ਵਧਾਈ ਦਿੱਤੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਨੇ ਆਪਣੀਆਂ ਰਚਨਾਵਾਂ ਦੀ ਮੰਚ ਤੋਂ ਵੀ ਸਾਂਝ ਪਾਈ।
ਇਸ ਮੌਕੇ ਨਵਜੋਤ ਸਾਹਿਤ ਸੰਸਥਾਂ ਔੜ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ, ਮਾਸਿਕ ਅਦਬੀ ਮਹਿਕ ਦੇ ਸੰਪਾਦਕ ਸਤਪਾਲ ਸਾਹਲੋਂ ਅਤੇ ਪ੍ਰਤੀਯੋਗਤਾ ਦੇ ਯੋਜਨਾਕਾਰ ਸੁਰਜੀਤ ਮਜਾਰੀ ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਦੱਸਿਆ ਕਿ ਇਹ ਪ੍ਰਤੀਯੋਗਤਾ ਜਿੱਥੇ ਵਿਦਿਆਰਥੀਆਂ ’ਚ ਸਾਹਿਤਕ ਰੁਚੀ ਨੂੰ ਲੱਭਣ ਤੇ ਉਸ ਨੂੰ ਉਤਸ਼ਾਹਿਤ ਕਰਨ ਵਜੋਂ ਭੂਮਿਕਾ ਨਿਭਾਵੇਗੀ, ਉੱਥੇ ਉਹਨਾਂ ਦੀ ਸਖ਼ਸ਼ੀਅਤ ਨਿਰਮਾਣ ’ਚ ਵੀ ਯੋਗਦਾਨ ਪਾਵੇਗੀ। ਇਸ ਮੌਕੇ ਮੈਡਮ ਸੁਖਬਰਛਾ ਸੈਣੀ, ਅੰਜੂ ਮਨਜਿੰਦਰ ਤੇ ਪ੍ਰਭਜੋਤ ਸਿੰਘ ਦਾ ਵੀ ਨਿੱਘਾ ਸਹਿਯੋਗ ਰਿਹਾ।
ਬੀ ਐਮ ਪੀ ਐਸ ਦੇ ਵਿਦਿਆਰਥੀਆਂ ਦੀਆਂ ਲਿਖਤਾਂ ਦਾ ਕਮਾਲ ਸਮਾਜ ਸੇਵੀ ਡਾ ਬਖਸ਼ੀਸ਼ ਸਿੰਘ ਨੇ ਇਨਾਮਾਂ ਦੀ ਵੰਡ ਕੀਤੀ
