ਨਵਾਂਸ਼ਹਿਰ - ਬਾਮਸੇਫ, DS4 ਅਤੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਯੁੱਗ ਪੁਰਸ਼ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਹਲਕਾ ਵਿਧਾਨ ਸਭਾ ਬੰਗਾ ਵੱਲੋਂ ਪਿੰਡ ਪਿੰਡ ਬੁਰਜ ਕੰਧਾਰੀ ਵਿਖੇ ਮਨਾਇਆ ਗਿਆ। ਇਹ ਬੰਗਾ ਵਿਧਾਨ ਸਭਾ ਦਾ ਪ੍ਰੋਗਰਾਮ ਸੀ।ਜਿਸ ਵਿੱਚ ਸਾਹਿਬ ਕਾਸ਼ੀ ਰਾਮ ਜੀ ਦੀ ਸਿਫਤ ਕੀਤੀ ਗਈ ਉਨ੍ਹਾਂ ਵੱਲੋਂ ਦਲਿਤ ਸਮਾਜ ਲਈ ਕੀਤੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਜੇਕਰ ਸਾਹਿਬ ਕਾਸੀ ਰਾਮ ਜੀ ਸੰਘਰਸ਼ ਨਾ ਕਰਦੇ ਤਾਂ ਸ਼ਾਇਦ ਹੀ ਦਲਿਤਾ ਵਿੱਚ ਰਾਜਨੀਤਕ ਸੋਚ ਨਾ ਹੁੰਦੀ। ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਦੁਜਾ ਨਾ ਸਹਿਬ ਕਾਸੀ ਰਾਮ ਹੈ। ਇਸ ਮੌਕੇ ਤੇ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ, ਅਸ਼ੋਕ ਵਿਰਕ ਬਸਪਾ ਦੇ ਸੀਨੀਅਰ ਆਗੂ, ਮਨਹੋਰ ਕਮਾਮ ਸਰਪੰਚ, ਵਿਜੇ ਗੁਣਾਚੌਰ ਬਸਪਾ ਦੇ ਯੁਥ ਵਿੰਗ ਦੇ ਆਗੂ, ਸੁਰਿੰਦਰ ਸਿੰਘ ਛਿੰਦਾ, ਧਰਮਪਾਲ ਤਲਵੰਡੀ, ਕੁਲਦੀਪ ਬਹਿਰਾਮ, ਜ਼ੋਰਾਵਰ ਬੋਧੀ, ਦਰਸ਼ਨ ਬਹਿਰਾਮ,ਜੈਪਾਲ ਸੂੰਡਾ ਪ੍ਰਧਾਨ ਹਲਕਾ ਬੰਗਾ, ਪ੍ਰਕਾਸ਼ ਚੰਦ ਪ੍ਰਧਾਨ ਸ਼ਹਿਰੀ ਬੰਗਾ, ਡਾਹਰੀ ਜੀ ਅਤੇ ਬੰਗਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਸਟੇਟ ਸਕੱਤਰ ਦਾ ਕੰਮ ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਬਸਪਾ ਨੇ ਕੀਤਾ। ਬਹੁਤ ਹੀ ਮਿਸ਼ਨਰੀ ਗੀਤਾਂ ਨਾਲ ਬਸਪਾ ਦੇ ਵਰਕਰਾਂ ਵਿੱਚ ਜੋਸ਼ ਮਿਸ਼ਨਰੀ ਗਾਇਕ ਰਾਜ ਦਦਰਾਲ ਨੇ ਭਰਿਆ।
ਬਸਪਾ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਅੱਜ ਬੁਰਜ਼ ਕੰਧਾਰੀ ਵਿਖੇ ਮਨਾਇਆ ਗਿਆ
