ਹੁਸ਼ਿਆਰਪੁਰ:- ਅਜਲਾਸ ਦੇ ਸ਼ੁਰੂ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਮਹਿੰਦਰ ਸਿੰਘ ਭੀਲੋਵਾਲ ਨੇ ਯੂਨੀਆਨ ਦਾ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ । ਜਿਲਾ ਸੱਕਤਰ ਨੇ ਤਿੰਨ ਮੈਬਰਾਂ ਸਾਥੀ ਮਹਿੰਦਰ ਸਿੰਘ, ਸਾਥੀ ਕੁਲਵਿੰਦਰ ਸਿੰਘ ਨਣਸੋਤੇ ਤੇ ਗੁਰਮੀਤ ਕਾਣੇ ਦਾ ਪ੍ਰਧਾਨਗੀ ਮੰਡਲ ਦੇ ਲਈ ਨਾਮ ਪੇਸ਼ ਕੀਤੇ ਜੋ ਸਰਬਸੰਮਤੀ ਨਾਲ ਪਰਵਾਨ ਕਰ ਲਏ ਗਏ। ਸਾਥੀ ਹਰਬੰਸ ਸਿੰਘ ਧੂਤ ਵੱਲੋ ਸ਼ੋਕ ਮਤਾ ਪੇਸ਼ ਕੀਤਾ ਗਿਆ। ਸਾਰੇ ਸਾਥੀਆਂ ਨੇ ਦੋ ਮਿੰਟ ਖੜੇ ਹੋ ਕੇ ਸਰਧਾਂਜਲੀ ਭੇਟ ਕੀਤੀ। ਯੂਨੀਅਨ ਦੇ ਜਨਰਲ ਸੱਕਤਰ ਸਾਥੀ ਗੁਰਮੇਸ਼ ਸਿੰਘ ਨੇ ਅਜਲਾਸ ਦਾ ਉਦਘਾਟਨ ਕਰਦਿਆਂ ਕਿਹਾ ਜਦੋਂ ਅਸੀ ਆਪਣੇ 32ਵੇਂ ਜਿਲ੍ਹਾ ਅਜਲਾਸ ਵਿਚ ਜੁੜ ਬੈਠੇ ਹਾਂ ਸੰਸਾਰ ਦੇ ਹਾਲਤ ਬੜੇ ਚਿੰਤਾ ਜਨਕ ਬਣਦੇ ਜਾ ਰਹੇ ਹਨ।
ਸੱਚ-ਪਿਛਾਖੜੀ ਤਾਕਤਾਂ ਤੇਜੀ ਨਾਲ ਅੱਗੇ ਵਧ ਰਹੀਆ ਹਨ। ਅਮਰੀਕੀ ਦੇ ਰਾਸ਼ਟਰਪਤੀ ਪੱਦ ਲਈ ਦੁਆਂਰਾ ਚੁਣੇ ਜਾਣ ਤੋ ਬਾਅਦ ਡੋਨਾਲਡ ਟਰੰਪ ਨੇ ਬੁਰੀ ਤਰ੍ਹਾਂ ਅੱਤਮਿਟੀ ਚੁਕੀ ਹੋਲੀ ਹੈ। ਉਹ ਇਕ ਤੋਂ ਬਾਅਦ ਇਕ ਦੇਸ਼ ਨੂੰ ਧਮਕੀ ਦਿੰਦਾ ਆ ਰਿਹਾ ਹੈ। ਆਪਣੇ ਦੇਸ਼ ਅੰਦਰ ਬਾਹਰੋਂ ਆਉਣ ਵਾਈਆਂ ਵਸਤਾਂ ਉਪਰ ਟੈਰਿਫ ਵਧਾ ਰਿਹਾ ਹੈ। ਆਪਣੇ ਮਾਲ ਨੂੰ ਬਾਹਰ ਵੇਚਣ ਲਈ ਟੈਰਿਫ ਖਤਮ ਕਰਨ ਲਈ ਘਟੀਆ ਰਾਜਨੀਤੀ ਖੇਡ ਰਿਹਾ ਹੈ। ਦੇਸ਼ ਦੀ ਮੋਦੀ ਸਰਕਾਰ ਨੇ ਅਮਰੀਕਾ ਨਾਲ ਵਪਾਰ ਸੰਧੀ ਕਰਕੇ ਦੇਸ਼ ਦੇ ਕਿਸਾਨਾ ਦੇ ਹਿਤਾ ਨੂੰ ਕੁਰਬਾਨ ਕਰਦਿਆਂ ਉਸ ਦੇ ਖੇਤੀ ਨਾਲ ਸਬੰਧਤ ਵਸਤਾਂ ਨੂੰ ਜੀਰੋ ਫੀਸਦੀ ਟੈਰਿਫ ਉਪਰ ਆਉਣ ਦੀ ਆਗਿਆ ਦੇ ਦਿੱਤੀ ਹੈ।
ਮਨਰੇਗਾ ਨੂੰ ਖਤਮ ਕਰਕੇ ਵੀ.ਬੀ.ਜੀ.ਰਾਮ ਜੀ ਕਾਨੂੰਨ 2025 ਪਾਸ ਕਰ ਦਿੱਤਾ ਹੈ। ਸਾਥੀ ਨੇ ਅਗੇ ਕਿਹਾ ਆਪਣੀਆਂ ਮੰਗਾਂ, ਮਨਰੇਗਾ ਨੂੰ ਬਹਾਲ ਕਰਨ, ਸਸਤੇ ਭਾਅ ਦੇ ਪਿੰਡ-ਪਿੰਡ ਡੀਪੂ ਖੋਲੇ ਜਾਨ, ਦਲਿਤਾਂ ਅਤੇ ਗਰੀਬ ਲੋਕਾਂ ਦੇ ਕਰਜੇ ਮੁਆਫ ਕਰਵਾਉਣ, ਘਰਾ ਲਈ 10 ਮਰਲੇ ਦੇ ਪਲਾਟ ਤੇ 5 ਲੱਖ ਰੁਪਏ ਦੀ ਗਰਾਂਟ, ਜਮੀਨ ਦੀ ਪ੍ਰਾਪਤੀ, ਸਸਤੀ ਵਿਦਿਆ ਤੇ ਸੇਹਤ ਸਹੂਲਤਾ ਉਪਰ ਬਜਟ ਦਾ ਵੱਡਾ ਹਿੱਸਾ ਰਖਣ ਆਦਿ ਮੰਗਾ ਨੂੰ ਲੈਕੇ ਘਰ-ਘਰ ਤਕ ਪਹੁੰਚ ਕਰਕੇ ਲੋਕਾਂ ਨੂੰ ਸਥਾਨਕ ਸੰਘਰਸ਼ਾਂ ਵਿਚ ਉਤਾਰਨ ਨਹੀ ਪੂਰੀ ਸ਼ਕਤੀ ਲਾ ਕੇ ਕੰਮ ਕਰਨਾ ਹੋਵੇਗਾ। ਸਮਾਂ ਸਾਡੇ ਪਾਸੋ ਮੰਗ ਕਰਦਾ ਹੈ ਸਾਥੀ ਹਰਬੰਸ ਸਿੰਘ ਧੂਤ ਨੇ ਪਿਛਲੇ ਤਿੰਨਾਂ ਸਾਲਾਂ ਦੇ ਸੰਘਰਸ਼ਾਂ ਅਤੇ ਜੱਥੇਬੰਦਰ ਕੀਤੇ ਕੰਮਾ ਦੀ ਰਿਪੋਰਟ ਪੇਸ਼ ਕੀਤਾ।
ਚਾਰ ਸਾਥੀਆ ਨੇ ਖੁਲ ਕੇ ਬਹਿਸ ਵਿਚ ਹਿੱਸਾ ਲਿਆ। ਉਨ੍ਹਾਂ ਦੇ ਸੁਝਾਵਾ, ਆਲੋਚਨਾਵਾਂ ਨੂੰ ਰਿਪੋਰਟ ਦਾ ਹਿੱਸਾ ਬਣਾਉਨਦਿਆਂ ਹਾਊਸ ਵਲੋਂ ਸਰਬ ਸੰਮਤੀ ਲਾਲ ਪਾਸ ਕਰ ਦਿੱਤੀ। ਕਿਸਾਨ ਆਗੂਆਂ ਸਾਥੀ ਗੁਰਨੇਕ ਸਿੰਘ ਭੱਜਲ ਅਤੇ ਸਾਥੀ ਆਸਾ ਨੰਦ ਜ਼ਿਲ੍ਹਾ ਸਕੱਤਰ ਕਿਸਾਨ ਸਭਾ ਨੇ ਸੰਬੋਧਨ ਕਰਦਿਆ ਜਥੇਬੰਦੀ ਨਾਲ ਇਕਮੁਠਤਾ ਦਾ ਸੰਦੇਸ ਦਿਦਿਆ ਕਿਸਾਨੀ ਉਪਰ ਕੇਂਦਰ ਸਰਕਾਰ ਦੇ ਹਮਲੇ, ਪੰਜਾਬ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਚਰਚਾ ਕੀਤੀ।
ਸੀਟੂ ਆਗੂ ਸਾਥੀ ਮਹਿੰਦਰ ਕੁਮਾਰ ਬੱਢੋਆਣ ਨੇ ਚਾਰ ਲੇਕਰ ਕੋਡਾਂ ਰਾਹੀ ਮਜਦੂਰ ਜਮਾਤ ਉਪਰ ਕੇਂਦਰ ਸਰਕਾਰ ਦੇ ਹਮਲਿਆ ਦਾ ਉਲੇਖ ਕਰਦਿਆ ਭਰਾਤੀ ਸੰਦੇਸ਼ ਵਿਚ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿਚ ਖੇਤ ਮਜਦੂਰਾਂ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
ਕਾ. ਗੁਰਮੇਸ਼ ਸਿੰਘ ਨੇ ਪਿਛਲੀ ਵਰਕਿੰਗ ਕਮੇਟੀ ਵਲੋ 19 ਮੈਬਰੀ ਅਗਲੀ ਵਰਕਿੰਗ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸ ਵਿੱਚ ਵਰਕਿੰਗ ਕਮੇਟੀ ਨੇ ਮੌਕੇ ਉਪਰ ਆਪਣੀ ਮੀਟਿੰਗ ਲਾ ਕੇ ਮਹਿੰਦਰ ਸਿੰਘ ਭੀਲੋਵਾਲ ਪ੍ਰਧਾਨ, ਹਰਬੰਸ ਸਿੰਘ ਧੂਤ ਜਨਰਲ ਸਕਤਰ, ਮੋਹਣ ਲਾਲ ਬੀਨੇਵਾਲ ਤੇ ਤਰਸੇਮ ਭੰਗਾਲਾ ਨੂੰ ਉਪ ਪ੍ਰਧਾਨ ਸਾਥੀ ਕੁਲਵਿੰਦਰ ਸਿੰਘ ਨਣਸੋਤਾ ਤੇ ਰਣਜੀਤ ਸਿੰਘ ਚੋਹਾਨ ਨੂੰ ਸਹਾਇਕ ਸਕੱਤਰ ਅਤੇ ਗੁਰਮੀਤ ਕਾਣੇ ਨੂੰ ਖਜਾਨਚੀ ਚੁਣਿਆ ਗਿਆ।
ਵਰਕਿੰਗ ਕਮੇਟੀ ਮੋਮਰਾਜ, ਮਲਕੀਤ ਪੰਡੋਰੀ, ਰਾਜ ਰਾਣੀ, ਜੋਗਿੰਦਰ ਭੱਟੀ, ਨਿਰਮਲ ਸਿੰਘ ਘਾਗੋ, ਗੁਰਜੀਤ ਗੋਲਡੀ ਗੋਲੀਆ, ਮਨਜੀਤ ਕੌਰ ਚਾਂਗ ਵਸੋਏ, ਰਾਮ ਪਾਲ ਸਤਿਆਲ, ਇੰਦਰਜੀਤ ਪਲਾਕੀ, ਪ੍ਰੇਮਲਤਾ ਅਤੇ ਕਮਲੇਸ਼ ਕੌਰ ਚੁਣੇ ਗੲ। ਸਾਰੇ ਹਾਉਸ ਨੇ ਕੇਦਰ ਸਰਕਾਰ ਦੀਆਂ ਨੀਤੀਆਂ ਵਿਰੁਧ ਵਿਸ਼ੇਸ਼ ਕਰਕੇ, ਮਨਰੇਗਾ ਵੀ ਬਹਾਲੀ ,ਚਾਰ ਲੇਬਰ ਕੋਡ ਖਤਮ ਕਰਕੇ ਪੁਰਾਨੇ ਕਾਨੂੰਨਾ ਦੀ ਬਹਾਲੀ, ਬੀਜ ਬਿਲ, ਬਿਜਲੀ ਸੋਧ ਬਿਲ 2025 ਆਦਿ ਨੂੰ ਖਤਮ ਕਰਾਉਣ ਤਕ ਸੰਘਰਸ਼ ਵਿੱਚ ਹਿੱਸਾ ਪਾਉਣ ਅਤੇ ਸੰਘਰਸ਼ ਨੂੰ ਤੇਜ ਕਰਨ ਦੀ ਪ੍ਰਤਿਗਿਆ ਲਈ।
ਅੱਡਾ ਕੱਕੋ ਵਿਖੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦਾ 32ਵਾਂ ਜਿਲ੍ਹਾ ਅਜਲਾਹ ਹੋਇਆ
