ਹੁਸ਼ਿਆਰਪੁਰ- ਆਮ ਆਦਮੀ ਪਾਰਟੀ ਵੱਲੋ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਅਲੱਗ ਅਲੱਗ ਹਲਕੇ ਦੇ ਨੁਮਾਇੰਦੇ ਚੁਣੇ ਗਏ ਤੇ ਨਾਲ ਹੀ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੰਚਾਰਜ ਲਗਾਏ ਗਏ ਇਸ ਲੜੀ ਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਜੇਜੋਂ ਦੋਆਬਾ ਤੋਂ ਆਮ ਆਦਮੀ ਪਾਰਟੀ ਦੇ ਮੈਬਰ ਪਾਰਲੀਮੈਟ ਡਾਕਟਰ ਰਾਜ ਕੁਮਾਰ ਚੱਬੇਵਾਲ ਤੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾਕਟਰ ਇਸ਼ਾਂਕ ਕੁਮਾਰ ਹੋਰਾਂ ਵਲੋ ਅਦਿਤਿਆ ਸ਼ਰਮਾ ਹੋਰਾਂ ਬਲਾਕ ਜੇਜੋਂ ਦੋਆਬਾ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ
ਇਸ ਮੌਕੇ ਹਲਕੇ ਦੇ ਪ੍ਰਮੁੱਖ ਸਮਾਜ ਸੇਵਕ ਤੇ ਨੰਬਰਦਾਰ ਪਰਵੀਨ ਕੁਮਾਰ ਸੋਨੀ ਹੋਰਾਂ ਵਲੋ ਅਦਿਤਿਆ ਸ਼ਰਮਾ ਦੀ ਇਸ ਨਿਯੁਕਤੀ ਤੇ ਐਮ ਪੀ ਤੇ ਐਮ ਐਲ ਏ ਦਾ ਧੰਨਵਾਦ ਕੀਤਾ ਗਿਆ ਤੇ ਇਸ ਖੁਸ਼ੀ ਦੇ ਮੌਕੇ ਮੋਹਤਵਰ ਲੋਕਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਨੰਬਰਦਾਰ ਪਰਵੀਨ ਕੁਮਾਰ ਸੋਨੀ ,ਅਸ਼ਵਨੀ ਖੰਨਾ ਰੇਨੂ ਬਾ, ਨਿਰਮਲਾ ਦੇਵੀ ਜਗਤਾਰ ਸਿੰਘ, ਸ਼ੌਕਤ ਅਲੀ ਯਾਦਵ, ਹਰਸ਼ ਕੋਆਰਡੀਨੇਟਰ , ਤਾਹਿਰ ਹੁਸੈਨ ,ਨਰੇਸ਼ ਕੁਮਾਰ ਆਦਿ ਸਨ
ਅਦਿੱਤਆ ਸ਼ਰਮਾ ਨੂੰ ਬਲਾਕ ਪ੍ਰਧਾਨ ਨਿਯੁਕਤ ਕਰਨ ਤੇ ਐਮ ਪੀ ਡਾਕਟਰ ਰਾਜ ਕੁਮਾਰ ਦਾ ਧੰਨਵਾਦ ਪ੍ਰਵੀਨ ਸੋਨੀ ਨੰਬਰਦਾਰ
