ਪਟਿਆਲਾ 10 ਫਰਵਰੀ:- ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਪਟਿਆਲਾ ਦੇ ਬਹੁਤ ਸਾਰੇ ਸਕੂਲਾਂ ਵਿਚ ਚੇਤਨਾ ਪਰਖ਼ ਪ੍ਰੀਖਿਆ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ  ਦਿੱਤੇ ਗਏ ਅਤੇ ਇਨ੍ਹਾਂ ਵਿਚੋਂ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਵੱਜੋਂ ਕਿਤਾਬਾਂ ਦੇ ਸੈੱਟ ਵੀ ਭੇਂਟ ਕੀਤੇ ਗਏ। ਇਸ ਮੌਕੇ ਪਰਖ ਪ੍ਰੀਖਿਆ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਅਧਿਆਪਕਾਂ  ਅਤੇ ਪ੍ਰਿੰਸੀਪਲਾਂ ਨੂੰ ਵੀ ਸਨਮਾਨ ਕੀਤਾ ਗਿਆ। ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਡਾ ਖੇੜੀ, ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਅਤੇ ਸਰਕਾਰੀ ਮਲਟੀ ਪਰਪਜ਼ ਸਕੂਲ ਵਿਸ਼ੇਸ਼ ਹਨ।     
          ਇਸ ਮੌਕੇ ਬੋਲਦਿਆਂ ਤਰਕਸ਼ੀਲ ਆਗੂ ਪ੍ਰੋ ਪੂਰਨ ਸਿੰਘ,ਰਾਮ ਕੁਮਾਰ ਢੱਕੜਬਾ ਤੇ ਆਰ ਐਸ ਬੰਗ ਨੇ ਸਾਂਝੇ ਤੌਰ ਤੇ ਕਿਹਾ ਕਿ ਸਕੂਲਾਂ ਵਿਚ ਗ਼ਦਰ ਲਹਿਰ ਦੀ ਆਗੂ ਬੀਬੀ ਗੁਲਾਬ ਕੌਰ ਨੂੰ ਸਮ੍ਰਪਿਤ ਇਸ ਚੇਤਨਾ ਪਰਖ਼ ਪ੍ਰੀਖਿਆ ਲੈਣ ਦਾ ਮਕਸਦ ਤਰਕਸ਼ੀਲ ਸੁਸਾਇਟੀ ਪੰਜਾਬ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਹਿਮਾਂ ਭਰਮਾਂ ਵਿਚੋਂ ਕਢਕੇ, ਵਿਗਿਆਨਕ ਸੋਚ ਦੇ ਮਾਲਕ ਬਣਾਉਂਣਾ ਚਾਹੁੰਦੀ ਹੈ ਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਇਹ ਸਤਵੀਂ ਵਾਰ  ਪੰਜਾਬ ਦੇ ਸਕੂਲਾਂ ਵਿਚ ਚੇਤਨਾ ਪਰਖ਼ ਪ੍ਰੀਖਿਆ ਲੈਣ ਦਾ ਪ੍ਰਬੰਧ ਕੀਤਾ ਹੈ। 
ਇਸ ਪ੍ਰੀਖਿਆ ਵਿੱਚ ਸਹਿਯੋਗ ਦੇਣ ਵਾਲੇ ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਿਬਾਨ ਨੇ ਵੀ ਸਾਸਾਇਟੀ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਤਰਕਸ਼ੀਲ ਸੁਸਾਇਟੀ ਦੀ ਇਸ ਕਾਰਗੁਜ਼ਾਰੀ ਵਿਚ ਸਮਾਜ ਸੇਵਕ ਗੁਰਪੂਰਨਜੀਤ ਸਿੰਘ ਸ਼ਾਹ ਨੇ ਵੀ ਭਰਵਾਂ ਸਹਿਯੋਗ ਦਿੱਤਾ।