ਹੁਸ਼ਿਆਰਪੁਰ:- ਅੱਜ ਸਥਾਨਕ ਸ਼ਹਿਰ ਦੇ ਸੈਸ਼ਨ ਚੌਕ ਵਿਖੇ, ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੋਸਾਇਟੀ ਨੇ ਸਫਾਈ ਬਾਰੇ ਜਾਗਰੂਕਤਾ ਫੈਲਾਈ ਅਤੇ ਲੋਕਾਂ ਨੂੰ ਚਾਇਨਾ ਡੋਰ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਕਮੇਟੀ ਨੇ ਕਿਹਾ ਕਿ ਛੁੱਟੀਆਂ ਚੱਲ ਰਹੀਆਂ ਹਨ ਅਤੇ ਬੱਚੇ ਪਤੰਗ ਉਡਾਉਣ ਲਈ ਉਤਸੁਕ ਹਨ।
 ਮਾਪਿਆਂ ਨੂੰ ਆਪਣੇ ਬੱਚਿਆਂ ਲਈ ਚਾਇਨਾ ਡੋਰ ਖਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਚਾਇਨਾ ਡੋਰ ਪੰਛੀਆਂ ਲਈ ਨੁਕਸਾਨਦੇਹ ਹੋ ਰਹੀਆਂ ਹਨ ਅਤੇ ਪੈਦਲ ਚੱਲਣ ਵਾਲਿਆਂ ਦੇ ਗਲੇ, ਨੱਕ ਜਾਂ ਮੂੰਹ ਵਿੱਚ ਸੱਟਾਂ ਵੀ ਲਗਾ ਰਹੀਆਂ ਹਨ। ਕਮੇਟੀ ਮੈਂਬਰਾਂ ਨੇ ਲੋਕਾਂ ਨੂੰ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵੀ ਅਪੀਲ ਕੀਤੀ। 
ਕਮੇਟੀ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਅਮਿਤ ਸ਼ਰਮਾ, ਰਾਜਨ, ਡਿੰਪਲ, ਹਰਮਨ ਜੈਸਮੀਨ ਕੌਰ, ਕਰਨਦੀਪ ਸਿੰਘ, ਮਨਪ੍ਰੀਤ ਕੌਰ, ਦੀਕਸ਼ਾ ਭਾਰਤੀ ਮੌਜੂਦ ਸਨ।