ਪਟਿਆਲਾ, 20 ਦਸੰਬਰ- ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਮਹਾਨ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਬਰਸੀ ਮੌਕੇ ਉਨ੍ਹਾਂ ਦਾ ਪੋਤਰਾ ਵਿਜੈ ਯਮਲਾ ਸਕੂਲ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਇਆ।
ਉਨ੍ਹਾਂ ਆਪਣੇ ਦਾਦਾ ਜੀ ਦਾ ਬਹੁਤ ਹੀ ਮਸ਼ਹੂਰ ਗਾਣਾ ਸੁਣਾ ਕੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਪੁਰਾਣੇ ਸਮੇਂ ਦੇ ਸਾਜ਼ਾਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੁਰਾਤਨ ਸਭਿਆਚਾਰ ਨੂੰ ਸਾਂਭ ਕੇ ਰੱਖਿਆ ਜਾ ਸਕੇ। ਵਿਜੈ ਯਮਲਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਤੁਸੀ ਦੁਨੀਆਂ ਵਿੱਚ ਜਿੱਥੇ ਮਰਜ਼ੀ ਤਰੱਕੀਆਂ ਕਰੋ ਪਰੰਤੂ ਆਪਣੇ ਸਭਿਆਚਾਰ ਨੂੰ ਕਦੇ ਨਾ ਭੁਲੋ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਗੀਨਾ ਮੈਨੀ, ਰਜਿੰਦਰ ਕੁਮਾਰ ਅਤੇ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ। ਇੰਚਾਰਜ ਸਕੂਲ ਸਤਵੀਰ ਸਿੰਘ ਗਿੱਲ ਵੱਲੋਂ ਵਿਜੈ ਯਮਲਾ ਨੂੰ ਯਾਦਗਾਰੀ ਚਿੰਨ ਦੇ ਸਨਮਾਨਿਤ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਸਕੂਲ ਦੇ ਵਿਦਿਆਰਥੀਆਂ ਨੇ ਲਾਲ ਚੰਦ ਯਮਲਾ ਜੱਟ ਦੀ ਬਰਸੀ ਮਨਾਈ
